ਵਿਸ਼ਵ ਖੂਨ ਦਾਨ ਦਿਵਸ ਮਨਾਇਆ ਗਿਆ.

 

ਟਾਂਡਾ 14 ਜੂਨ (ਅੰਮ੍ਰਿਤ ਪਾਲ ਵਾਸੂਦੇਵ)ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਐਸ ਐਮ ਓ ਟਾਂਡਾ ਡਾਕਟਰ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ਵ ਖੂਨ ਦਾਨ ਦਿਵਸ ਮਨਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ 14 ਜੂਨ ਨੂੰ ਇਹ ਦਿਹਾੜਾ ਪੂਰੀ ਦੁਨੀਆ ਵਿਚ ਲੋਕਾ ਨੂੰ ਖੂਨ ਦਾਨ ਦੀ ਮਹਤਤਾ ਸਬੰਧੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ,ਉਨ੍ਹਾ ਦੱਸਿਆ ਕਿ ਇਸ ਸਾਲ ਦਾ ਸਲੋਗਨ Give blood and keep the world beating ਰੱਖਿਆ ਗਿਆ ਹੈ

ਖੂਨ ਦਾਨ ਇਕ ਮਹਾਂ ਦਾਨ ਹੈ ਜਿਸ ਨਾਲ ਅਸੀ ਕਿਸੇ ਵੀ ਮਨੁੱਖ ਦੀ ਜਿ਼ੰਦਗੀ ਬਚਾ ਸਕਦੇ ਹਾਂ,ਇਸ ਲਈ ਸਾਨੂੰ ਸਾਰਿਆ ਨੂੰ ਸਮੇ ਸਮੇ ਤੇ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾ ਆਖਿਆ ਕਿ ਖੂਨ ਦਾਨ ਕਰਨ ਨਾਲ ਜਿੱਥੇ ਕਿਸੇ ਇਨਸਾਨ ਦੀ ਜਿ਼ੰਦਗੀ ਬਚਾਈ ਜਾ ਸਕਦੀ ਹੈ ਉੱਥੇ ਖੂਨ ਦਾਨ ਕਰਨ ਵਾਲਾ ਇਨਸਾਨ ਖੁਦ ਕਈ ਬਿਮਾਰੀਆ ਤੋਂ ਬਚਿਆ ਰਹਿੰਦਾ ਹੈ।

ਉਨ੍ਹਾ ਆਖਿਆ ਕਿ ਕੋਵਿਡ 19 ਦੋਰ ਦੋਰਾਨ ਵੀ ਕਈ ਬੁੱਧੀਜੀਵੀ ਲੋਕਾ ਨੇ ਖੂਨ ਦਾਨ ਮਾਹਾਂ ਕਰਕੇ ਉਸ ਸੰਕਟ ਕਾਲ ਦੌਰਾਨ ਆਪਣਾ ਯੋਗਦਾਨ ਪਾਇਆ ਜਿਸ ਨਾਲ ਕਈ ਲੋੜ ਵੰਦ ਵਿਅਕਤੀਆ ਦੀ ਜਾਨ ਬਚਾਈ ਗਈ, ਅੰਤ ਵਿੱਚ ਡਾ ਪ੍ਰੀਤ ਮਹਿੰਦਰ ਨੇ ਲੋਕਾਂ ਨੂੰ ਖੂਨ ਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਡਾ ਅੰਮ੍ਰਿਤਜੋਤ ਸਿੰਘ, ਡਾ ਕਰਨ ਸਿੰਘ, ਡਾ ਜੇ ਐੱਸ ਗਿੱਲ, ਡਾ ਬਿਸ਼ੰਬਰ ਲਾਲ, ਅਵਤਾਰ ਸਿੰਘ ਬੀ ਈ ਈ, ਗੁਰਜੀਤ ਸਿੰਘ, ਰਜੀਵਪਾਲ ਸਿੰਘ, ਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਐਂਟੀ ਮਲੇਰੀਆ ਮਹੀਨੇ ਤਹਿਤ ਸਿਵਲ ਹਸਪਤਾਲ ਟਾਂਡਾ ਵਿੱਖੇ ਇਕ ਵਰਕਸ਼ਾਪ ਲਗਾਈ ਗਈ !!!