ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ

Wold Tabaco day 2021 / ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸਿਵਲ ਹਸਪਤਾਲ ਟਾਂਡਾ ਵਿਚ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)

ਸਿਵਲ ਸਰਜਨ ਹੁਸ਼ਿਆਰਪੁਰ ਡਾਂ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸਿਵਲ ਹਸਪਤਾਲ ਟਾਂਡਾ ਵਿਚ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਡਾ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਸਰੀਰਕ ਤੇ ਮਾਨਸਿਕ ਤੌਰ ਤੇ ਗੰਭੀਰ ਬੀਮਾਰੀਆਂ ਲਗਦੀਆ ਹਨ।

ਤਬਾਕੂ ਦੇ ਸੇਵਨ ਨਾਲ ਗਲੇ ਦਾ ਕੈਂਸਰ, ਫੇਫੜਿਆ ਦਾ ਕੈਂਸਰ

ਜਿਸ ਕਾਰਨ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਉਹਨਾ ਦੱਸਿਆ ਕਿ ਤਬਾਕੂ ਦੇ ਵਖ ਵਖ ਪਦਾਰਥਾ ਦੇ ਸੇਵਨ ਨਾਲ ਗਲੇ ਦਾ ਕੈਂਸਰ, ਫੇਫੜਿਆ ਦਾ ਕੈਂਸਰ ਤੇ ਹੋਰ ਬਹੁਤ ਸਾਰੀਆ ਗੰਭੀਰ ਬੀਮਾਰੀਆਂ ਲਗਦੀਆ ਹਨ, ਤੇ ਤੰਬਾਕੂ ਨੋਸ਼ੀ ਨਾਲ ਅਸੀ ਅਪਣੇ ਨਾਲ ਨਾਲ ਆਪਣੇ ਨਜ਼ਦੀਕੀਆਂ ਨੂੰ ਵੀ ਸਰੀਰਕ ਤੌਰ ਤੇ ਹਾਨੀ ਪਹੁੰਚਾਉਂਦੇ ਹਾਂ।

ਛੂਟਕਾਰਾ ਪਾਉਣ ਲਈ ਇੱਛਾ ਸ਼ਕਤੀ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੁੰਦਾ ਹੈ

ਉਨ੍ਹਾ ਦੱਸਿਆ ਕਿ ਤੰਬਾਕੂ ਦੇ ਸੇਵਨ ਤੋਂ ਛੂਟਕਾਰਾ ਪਾਉਣ ਲਈ ਇੱਛਾ ਸ਼ਕਤੀ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੁੰਦਾ ਹੈ। ਜੋ ਇਨਸਾਨ ਇਸ ਆਦਤ ਨੂੰ ਛੱਡਣਾ ਚਾਹੁੰਦਾ ਹੈ ਉਸ ਦਾ ਸਰਕਾਰੀ ਤੌਰ ਤੇ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਡਾ ਕਰਮਜੀਤ ਸਿੰਘ, ਡਾ ਜੇ ਐੱਸ ਗਿੱਲ, ਡਾ ਅੰਮ੍ਰਿਤਜੋਤ ਸਿੰਘ, ਡਾ ਬਿਸ਼ੰਬਰ ਲਾਲ, ਡਾ ਕਰਨ ਸਿੰਘ ਵਿਰਕ, ਡਾ ਰਵੀ ਕੁਮਾਰ, ਅਵਤਾਰ ਸਿੰਘ ਬੀ ਈ ਈ, ਰਜੀਵਪਾਲ ਸਿੰਘ, ਜਤਿੰਦਰ ਸਿੰਘ, ਕੁਲਬੀਰ ਸਿੰਘ, ਗੁਰਜੀਤ ਸਿੰਘ, ਸਮੇਤ ਹੋਰ ਵੀ ਹਸਪਤਾਲ ਸਟਾਫ ਮੌਜੂਦ ਸਨ।

ਨੋ ਤੰਬਾਕੂ ਦਿਵਸ ਦੀ ਸ਼ੁਰੂਆਤ /Wold Tabaco day 2021

ਸੰਨ 1987 ਵਿਚ, ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਰਾਜਾਂ ਨੇ ਤੰਬਾਕੂ ਦੇ ਮਹਾਂਮਾਰੀ ਅਤੇ ਇਸ ਤੋਂ ਹੋਣ ਵਾਲੀਆਂ ਮੌਤ ਅਤੇ ਬਿਮਾਰੀਆਂ ਵੱਲ ਵਿਸ਼ਵ ਵਿਆਪੀ ਧਿਆਨ ਖਿੱਚਣ ਲਈ ਵਿਸ਼ਵ ਨੋ ਤੰਬਾਕੂ ਦਿਵਸ ਦੀ ਸ਼ੁਰੂਆਤ ਕੀਤੀ। ਸ਼ੁਰੂ ਵਿਚ, ਵਿਸ਼ਵ ਨੋ ਤੰਬਾਕੂ ਦਿਵਸ ਦਾ ਉਦੇਸ਼ ਲੋਕਾਂ ਨੂੰ 24 ਘੰਟਿਆਂ ਲਈ ਤੰਬਾਕੂ ਜਾਂ ਨਿਕੋਟੀਨ ਉਤਪਾਦਾਂ ਦੀ ਵਰਤੋਂ ਤੋਂ ਰੋਕਣਾ ਸੀ. ਤੰਬਾਕੂ ਉਦਯੋਗ ਦੇ ਸ਼ੋਸ਼ਣ ਅਤੇ ਕਿਸੇ ਦੀ ਸਿਹਤ ਉੱਤੇ ਤੰਬਾਕੂਨੋਸ਼ੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਮਨਾਇਆ ਜਾਣ ਵਾਲਾ ਸਾਲਾਨਾ ਸਮਾਗਮ ਬਣ ਗਿਆ.

 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!! 

ਸਿਹਤ ਮਹਿਕਮੇ ਚ ਖਾਲੀ ਪਈਆਂ ਡਾਕਟਰਾਂ ,ਨਰਸਾਂ ਤੇ ਹੋਰ  ਟੈਕਨੀਸ਼ਅਨਾ ਦੀਆਂ  ਅਸਾਮੀਆਂ ਭਰੀਆਂ ਜਾਣ..