ਬਿਲਗਾ ਦੀ ਐਸ.ਐਮ.ਓ. ਡਾ. ਸਾਰੂ ਤਲਵਾੜ ਦੀ ਦੇਖ ਰੇਖ ਹੇਠ ਲਗਾਇਆ ਗਿਆ ਕਰੋਨਾ ਵਾਇਰਸ ਖਿਲਾਫ ਟੀਕਾਕਰਨ ਕੈਂਪ ।
D.A.V.Bilga Holds Vaccination Camp

ਬਿਲਗਾ ਦੀ ਐਸ.ਐਮ.ਓ. ਡਾ. ਸਾਰੂ ਤਲਵਾੜ ਦੀ ਦੇਖ ਰੇਖ ਹੇਠ ਲਗਾਇਆ ਗਿਆ ਕਰੋਨਾ ਵਾਇਰਸ ਖਿਲਾਫ ਟੀਕਾਕਰਨ ਕੈਂਪ ।

Vaccination camp / ਮਦਨ ਲਾਲ ਤਾਂਗੜੀ ਫਿਜਿਓਥਰੈਪੀ ਸੈਂਟਰ ਵਿੱਚ ਹੋਇਆ ਟੀਕਾਕਰਨ ।

ਬਿਲਗਾ : 28 ਜੂਨ (ਪੀ ਈ ਨਿਊਜ਼ ਸਰਵਿਸ )

ਕੈਂਪ ਦਾ ਉਦਘਾਟਨ ਸ੍ਰੀ ਬਾਬੂ ਲਾਲ ਅਤੇ ਪ੍ਰਿੰਸੀਪਲ ਐਮ.ਐਲ.ਏਰੀ ਨੇ ਸਾਂਝੇ ਤੌਰ ਤੇ ਕੀਤਾ ।

ਕਰੋਨਾ ਵਾਇਰਸ ਖਿਲਾਫ ਟੀਕਾਕਰਨ ਕੈਂਪ ਅੱਜ ਮਦਨ ਲਾਲ ਤਾਂਗੜੀ ਫਿਜ਼ੀਓਥੈਰੇਪੀ ਸੈਂਟਰ ਬਿਲਗਾ ਵਿਖੇ ਲਗਾਇਆ ਗਿਆ ।
ਕੈਂਪ ਦਾ ਉਦਘਾਟਨ ਸ੍ਰੀ ਬਾਬੂ ਲਾਲ, ਜੋ ਸਾਲਾਂ ਤੋਂ ਬਿਲਗਾ ਦੇ ਸ਼ਮਸ਼ਾਨ ਘਾਟ ਵਿਖੇ ਸੇਵਾ ਨਿਭਾਅ ਰਹੇ ਹਨ ਅਤੇ ਪ੍ਰਿੰਸੀਪਲ ਐਮ.ਐਲ.ਏਰੀ ਨੇ ਸਾਂਝੇ ਤੌਰ ਤੇ ਕੀਤਾ । ਇਸ ਕੈਂਪ ਵਿਚ ਤਕਰੀਬਨ 100 ਲੋਕਾਂ ਨੇ ਇਸ ਦਾ ਲਾਭ ਪ੍ਰਾਪਤ ਕਰ ਕੇ ਟੀਕੇ ਲਗਵਾਏ । ਇਹ ਕੈਂਪ ਪ੍ਰਾਇਮਰੀ ਹੈਲਥ ਸੈਂਟਰ ਬਿਲਗਾ ਦੀ ਐਸ.ਐਮ.ਓ. ਡਾ. ਸਾਰੂ ਤਲਵਾੜ ਦੀ ਦੇਖ ਰੇਖ ਹੇਠ ਲਗਾਇਆ ਗਿਆ ।

ਡਾਕਟਰ ਨੀਰਜ ਨੇ ਦੱਸਿਆ ਕਿ ਉਪਰੋਕਤ ਕੇਂਦਰ ਵਿਚ ਆਕਸੀਜਨ ਕੰਸਟਰੇਟਰ

ਉਪਰੋਕਤ ਕੈਂਪ ਮਦਨ ਲਾਲ ਤਾਂਗੜੀ ਫਿਜ਼ੀਓਥੈਰੇਪੀ ਸੈਂਟਰ ਬਿਲਗਾ, ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਅਤੇ ਪ੍ਰਾਇਮਰੀ ਹੈਲਥ ਸੈਂਟਰ ਬਿਲਗਾ ਦੇ ਸਾਂਝੇ ਯਤਨਾਂ ਨਾਲ ਸ਼ੁਰੂ ਹੋਇਆ । ਇਸ ਕੈਂਪ ਵਿੱਚ ਡਾਕਟਰਾਂ ਦੀ ਪੂਰੀ ਟੀਮ ਮੌਜੂਦ ਸੀ ।
ਡਾਕਟਰ ਨੀਰਜ ਨੇ ਦੱਸਿਆ ਕਿ ਉਪਰੋਕਤ ਕੇਂਦਰ ਵਿਚ ਆਕਸੀਜਨ ਕੰਸਟਰੇਟਰ ਉਪਲਬਧ ਹੈ ਅਤੇ ਜੇਕਰ ਕਿਸੇ ਅਸਥਮਾ ਜਾਂ ਕਰੋਨਾ ਦੇ ਰੋਗੀ ਨੂੰ ਇਸ ਦੀ ਜ਼ਰੂਰਤ ਹੈ ਤਾਂ ਉਹ ਆਪਣੀ ਜਰੂਰਤ ਪੂਰੀ ਕਰਨ ਲਈ ਮੁਫਤ ਇੱਥੋਂ ਲੈ ਸਕਦਾ ਹੈ ।

ਇਸ ਮੌਕੇ, ਪ੍ਰਿੰਸੀਪਲ ਰਵੀ ਸ਼ਰਮਾ ਨੇ ਜਿੱਥੇ ਡਾਕਟਰਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ

ਇਸ ਮੌਕੇ, ਪ੍ਰਿੰਸੀਪਲ ਰਵੀ ਸ਼ਰਮਾ ਨੇ ਜਿੱਥੇ ਡਾਕਟਰਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਉਥੇ ਕਿਹਾ ਕਿ ਅੱਜ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਨਾਲ ਜੁੜੀਆਂ ਸਾਰੀਆਂ ਗਲਤ ਧਾਰਨਾਵਾਂ ਦਾ ਖੰਡਨ ਕਰਦਿਆਂ ਟੀਕਾ ਲਗਵਾ ਕੇ ਸਮਾਜ ਅਤੇ ਦੇਸ਼ ਨੂੰ ਕੋਰੋਨਾ ਮੁਕਤ ਬਣਾਉਣ ਲਈ ਆਪਣਾ ਸਹਿਯੋਗ ਦੇਣਾ ਹੋਵੇਗਾ ।
ਪ੍ਰਿੰਸੀਪਲ ਐਮ.ਐਲ.ਏਰੀ. ਨੇ ਇਸ ਮੌਕੇ ਕਿਹਾ ਕਿ ਅਸ਼ਵਨੀ ਤਾਂਗੜੀ ਨੌਜਵਾਨਾਂ ਦੇ ਲਈ ਪਰੇਰਨਾ ਸਰੋਤ ਹਨ । ਜਿਸ ਤਰਾਂ ਉਹਨਾ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ Vaccination camp ਇਹ ਕੈਂਪ ਲਗਾਇਆ ਹੈ ਉਸੇ ਤਰਾਂ ਹੀ ਹੋਰ ਸਮਾਜ ਸੇਵਕਾਂ ਨੂੰ ਵੀ ਅੱਗੇ ਆ ਕੇ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ ।

2000 ਆਕਸੀਜਨ ਕੰਸੇਨਟਰੇਟਰ ਨੂੰ ਉਸ ਸਮੇਂ ਭੇਜਿਆ ਸੀ ਜਦੋਂ ਕੋਰੋਨਾ ਆਪਣੇ ਸਿਖਰ ਤੇ ਸੀ ।

ਇਸ ਕੈਂਪ ਦੇ ਆਯੋਜਨ ਵਿੱਚ ਕਨੇਡਾ ਤੋਂ ਸ਼੍ਰੀ ਅਸ਼ਵਨੀ ਤਾਂਗੜੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਧਿਆਨ ਯੋਗ ਹੈ ਕਿ ਉਨ੍ਹਾਂ ਦੀ ਪਤਨੀ ਸ੍ਰੀਮਤੀ ਨੀਨਾ ਤਾਂਗੜੀ ਨੂੰ ਕੁਝ ਦਿਨ ਪਹਿਲਾਂ ਹੀ ਕਨੇਡਾ ਵਿੱਚ ਛੋਟੇ ਕਾਰੋਬਾਰੀ ਮੰਤਰੀ ਅਤੇ ਰੈਡ ਟੇਪ ਰਿਡਕਸ਼ਨ ਮੰਤਰੀ ਬਣਾਇਆ ਗਿਆ ਹੈ । ਇਥੇ ਇਹ ਵੀ ਵਰਣਨਯੋਗ ਹੈ ਕਿ ਸ੍ਰੀਮਤੀ ਨੀਨਾ ਤਾਂਗੜੀ ਨੇ ਉਸ ਸਮੇਂ ਕੈਨੇਡਾ ਸਰਕਾਰ ਦੁਆਰਾ ਭਾਰਤ ਵਿੱਚ 2000 ਆਕਸੀਜਨ ਕੰਸੇਨਟਰੇਟਰ ਨੂੰ ਉਸ ਸਮੇਂ ਭੇਜਿਆ ਸੀ ਜਦੋਂ ਕੋਰੋਨਾ ਆਪਣੇ ਸਿਖਰ ਤੇ ਸੀ । ਕੈਂਪ ਵਿੱਚ ਤੇਜਾ ਸਿੰਘ, ਆਸ਼ਾ ਗਾਬਾ, ਤਰਸੇਮ ਲਾਲ ਗੁਪਤਾ ਅਤੇ ਡਾ: ਰਾਜੀਵ ਦੁੱਗਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।Vaccination camp

ਸਿਵਲ ਹਸਪਤਾਲ ਟਾਂਡਾ ਵਿੱਖੇ ਨਸ਼ਾ ਵਿਰੋਧ ਦਿਵਸ ਮਨਾਇਆ ਗਿਆ