ਲੱਗਭੱਗ ਪੰਜ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ ਕੀਤਾ ਸੀ

Teachers burns effigy

 ਪੰਜਾਬ ਐਂਡ ਯੂਟੀ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਮੋਗਾ : 10ਜੂਨ (ਪ੍ਰਵੀਨ ਸ਼ਰਮਾ ) ਪੰਜਾਬ ਐਂਡ ਯੂਟੀ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਮਿਤੀ 3 ਜੂਨ ਦੇ ਫ਼ੈਸਲੇ ਮੁਤਾਬਕ ਮੋਗਾ ਜਿਲ੍ਹੇ ਅੰਦਰ ਵੱਖ ਵੱਖ ਫੈਡਰੇਸ਼ਨਾਂ ਅਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਨੇਚਰ ਪਾਰਕ ਮੋਗਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰਦਿਆਂ ਮੇਨ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

ਇਸ ਮੌਕੇ ਫੈਡਰੇਸ਼ਨਾਂ ਦੇ ਆਗੂ ਜਗਦੀਸ਼ ਚਾਹਲ, ਭਜਨ ਸਿੰਘ ਗਿੱਲ, ਕੁਲਬੀਰ ਸਿੰਘ ਮੋਗਾ, ਰਾਜਿੰਦਰ ਰਿਆੜ, ਦਿੱਗਵਿਜੇਪਾਲ ਸ਼ਰਮਾ ਅਤੇ ਮੇਵਾ ਸਿੰਘ ਵੱਲੋਂ ਸਾਂਝੇ ਤੌਰ ‘ਤੇ ਦੱਸਿਆ ਗਿਆ ਕਿ ਲੱਗਭੱਗ ਪੰਜ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ ਕੀਤਾ ਸੀ ਕਿ 15 ਮਾਰਚ 2017 ਨੂੰ ਸੌਂਹ ਚੁੱਕਣ ਤੋਂ ਇੱਕ ਮਹੀਨਾ ਬਾਅਦ 15 ਅਪਰੈਲ ਤੱਕ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਵੇਗੀ।

ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਹੀ ਸਾਰੇ ਵਿਭਾਗਾਂ ਵਿੱਚ ਕੰਮ ਕਰਦੇ………

ਇਹ ਵਾਅਦੇ ਵੀ ਕੀਤਾ ਸੀ ਕਿ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਹੀ ਸਾਰੇ ਵਿਭਾਗਾਂ ਵਿੱਚ ਕੰਮ ਕਰਦੇ ਹਨ ਤਰਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ, ਡੀਏ ਦਾ ਬਕਾਇਆ ਸਮੇਤ ਸਾਰੀਆਂ ਕਿਸ਼ਤਾਂ ਨਕਦ ਭੁਗਤਾਨ ਕਰ ਦਿੱਤੀਆਂ ਜਾਣਗੀਆਂ, 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਕਰਮਚਾਰੀਆਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ।

ਬਿਜਲੀ ਸੰਬੰਧੀ ਹੋਏ ਸਮਝੌਤੇ ਰੱਦ ਕਰਨ, ਰੇਤਾ ਬਜਰੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ Teachers burns effigy

ਪੰਜਾਬ ਦੇ ਲੋਕਾਂ ਨਾਲ ਇਹ ਵਾਅਦੇ ਵੀ ਕੀਤੇ ਗਏ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹੀਂ ਡੱਕਿਆ ਜਾਵੇਗਾ, ਘਰ ਘਰ ਰੁਜਗਾਰ ਦੇਣ, ਬਿਜਲੀ ਸੰਬੰਧੀ ਹੋਏ ਸਮਝੌਤੇ ਰੱਦ ਕਰਨ, ਰੇਤਾ ਬਜਰੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਵਾਅਦੇ ਕੀਤੇ ਗਏ ਸਨ ਪਰ ਅੱਜ ਤੱਕ ਪੰਜ ਸਾਲ ਪੂਰੇ ਹੋਣ ਤੱਕ ਕੋਈ ਵੀ ਮੰਗ ਪੰਜਾਬ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ। ਇਸ ਵਾਅਦਾ-ਖਿਲਾਫ਼ੀ ਵਿਰੁੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖਿਲਾਫ਼ ਆਰ ਪਾਰ ਦੀ ਲੜਾਈ ਵਿੱਢਣ ਦਾ ਫ਼ੈਸਲਾ ਕੀਤਾ ਹੈ ਜਿਸਦਾ ਐਲਾਨ 22 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ।

ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਨੀਅਤ ਸਾਫ ਨਹੀਂ ਹੈ

ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਨੀਅਤ ਸਾਫ ਨਹੀਂ ਹੈ। ਸਰਕਾਰੀ ਵਿਭਾਗਾਂ ਵਿੱਚ ਲੱਖਾਂ ਪੋਸਟਾਂ ਖਾਲੀ ਪਈਆਂ ਹਨ। ਫੌਤ ਹੋਏ ਸਰਕਾਰੀ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਪਰ ਪੰਜਾਬ ਦੇ ਵਜੀਰਾਂ ਤੇ ਵਿਧਾਇਕਾਂ ਦੇ ਬੱਚਿਆਂ ਨੂੰ ਝੂਠੇ ਤਰਸ ਦੇ ਆਧਾਰ ਬਣਾ ਕੇ ਨੌਕਰੀਆਂ ਦੇ ਕੇ ਕੈਪਟਨ ਆਪਣੀ ਕੁਰਸੀ ਸੁਰੱਖਿਅਤ ਰੱਖਣ ਲਈ ਤੱਤਪਰ ਹੈ।

ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ

ਵਿਭਾਗਾਂ ਅੰਦਰ ਖਾਲੀ ਪਈਆਂ ਅਸਾਮੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਹੱਕ ਮੰਗਦੇ ਬੇਰੁਜਗਾਰਾਂ ਨੂੰ ਸ਼ਰੇਆਮ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਉਸਦੀ ਮੁਨਿਆਦ ਵਿਚ ਵਾਰ ਵਾਰ ਵਾਧਾ ਕਰਕੇ ਪਹਿਲਾਂ ਹੀ ਪ੍ਰੇਸ਼ਾਨ ਮੁਲਾਜਮਾਂ ਤੇ ਪੈਨਸ਼ਨਰਜ਼ ਦੀ ਪ੍ਰੇਸ਼ਾਨੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਦੋਂ ਕਿ ਵਿਧਾਇਕਾਂ, ਮੰਤਰੀਆਂ ਵੱਲੋਂ ਪੰਜ ਪੰਜ, ਸੱਤ ਸੱਤ ਪੈਨਸ਼ਨਾਂ ਲੈਣ ਬਾਅਦ ਵੀ ਹਰ ਤਰ੍ਹਾਂ ਦੀਆਂ ਐਸ਼ੋ ਆਰਾਮ ਵਾਲੀਆਂ ਸਹੂਲਤਾਂ ਮਾਣੀਆਂ ਜਾ ਰਹੀਆਂ ਹਨ

ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ

ਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 142 ਦਿਨਾਂ ਦੇ ਬਕਾਏ ਅਤੇ ਡੀਏ ਦੀਆਂ ਚਾਰ ਕਿਸ਼ਤਾਂ ਸਰਕਾਰ ਦੱਬੀ ਬੈਠੀ ਹੈ। ਇਸ ਰੈਲੀ ਨੂੰ ਗੁਰਮੇਲ ਸਿੰਘ, ਨਾਹਰ ਸਿੰਘ, ਇੰਦਰਜੀਤ ਭਿੰਡਰ, ਦਲਜੀਤ ਭੁੱਲਰ, ਸੁਰਿੰਦਰ ਰਾਮ ਕੁੱਸਾ, ਸਤਿਅਮ ਪ੍ਰਕਾਸ਼, ਨਿਰਮਲ ਸਿੰਘ, ਗੁਰਜੰਟ ਕੋਕਰੀ, ਗੁਰਚਰਨ ਕੌਰ ਆਂਗਣਵਾੜੀ ਨੇ ਵੀ ਸੰਬੋਧਨ ਕੀਤਾ।Teachers burns effigy

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!

 

ਸਿਹਤ ਮਹਿਕਮੇ ਚ ਖਾਲੀ ਪਈਆਂ ਡਾਕਟਰਾਂ ,ਨਰਸਾਂ ਤੇ ਹੋਰ  ਟੈਕਨੀਸ਼ਅਨਾ ਦੀਆਂ  ਅਸਾਮੀਆਂ ਭਰੀਆਂ ਜਾਣ..