ਆਨਲਾਈਨ ਸਮਰ ਕੈਂਪ ਲਗਾਇਆ ਜਾ ਰਿਹਾ ਹੈ
Sumer Camp

ਆਨਲਾਈਨ ਸਮਰ ਕੈਂਪ ਲਗਾਇਆ ਜਾ ਰਿਹਾ ਹੈ

ਸ ਸੀ ਸੈ ਸਕੂਲ ਜੌੜਾ ਬਘਿਆੜੀ ਵਿਖੇ ਆਨਲਾਈਨ ਸਮਰ ਕੈਂਪ ਲਗਾਇਆ ਜਾ ਰਿਹਾ ਹੈ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਸਿਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਸ ਸੀ ਸੈ ਸਕੂਲ ਜੌੜਾ ਬਘਿਆੜੀ ਵਿੱਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ 10 ਦਿਨਾ ਆਨਲਾਈਨ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਦੱਸਿਆ ਕਿ 1ਜੂਨ ਤੋ 10 ਜੂਨ ਤੱਕ

ਇਸ ਆਨਲਾਈਨ ਸਮਰ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਦੱਸਿਆ ਕਿ 1ਜੂਨ ਤੋ 10 ਜੂਨ ਤੱਕ ਚਲਣ ਵਾਲੇ ਇਸ ਆਨਲਾਈਨ ਸਮਰ ਕੈਂਪ ਦੌਰਾਨ ਬੱਚਿਆ ਨੂੰ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ,ਤੇ ਬਚਿਆ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ ਜਿਸ ਵਿੱਚ ਬਚਿੱਆਂ ਨੂੰ ਸਿਖਿਆ ਦੇ ਨਾਲ -ਨਾਲ ਸਿਹਤ ਤੇ ਵਾਤਾਵਰਣ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ

ਗਤੀਵਿਧੀਆ ਜਿਵੇ ਗੀਤ, ਡਾਂਸ, ਕਵਿਤਾਵਾ, ਪੋਸਟਰ ਮੇਕਿੰਗ, ਮੇਹੰਦੀ ਲਗਾਉਣ,ਯੋਗਾ ਆਦਿ

,ਇਸਤੋ ਇਲਾਵਾ ਵੱਖ ਵੱਖ ਗਤੀਵਿਧੀਆ ਜਿਵੇ ਗੀਤ, ਡਾਂਸ, ਕਵਿਤਾਵਾ, ਪੋਸਟਰ ਮੇਕਿੰਗ, ਮੇਹੰਦੀ ਲਗਾਉਣ,ਯੋਗਾ ਆਦਿ ਵਿੱਚ ਭਾਗ ਲੈ ਰਹੇ ਹਨ।ਇੰਦਰਜੀਤ ਸਰ ਨੇ ਆਖਿਆ ਕਿ ਵਿਭਾਗ ਵੱਲੋ ਇਹ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ,

ਜਿਸ ਰਾਹੀ ਇਸ ਕੋਰੋਨਾ ਵਾਇਰਸ ਜਿਹੇ ਮੁਸ਼ਕਿਲ ਦੌਰ ਦੌਰਾਨ ਵੀ ਬੱਚੇ ਆਪਣੇ ਟੀਚਰਾ ਦੇ ਸੰਪਰਕ ਵਿੱਚ ਹਨ,ਜਿਸ ਕਰਕੇ ਉਹਨਾ ਨੂੰ ਬਹੁਤ ਕੁਝ ਸਿੱਖਣ ਨੂੰ

ਮਿਲ ਰਿਹਾ ਹੈ।

ਇਸ ਸਾਰੇ ਪ੍ਰੋਗਰਾਮ ਵਿੱਚ ਸੁਖਦੇਵ ਸਿੰਘ, ਸ੍ਰੀ ਮਤੀ ਕੁਲਦੀਪ ਕੌਰ, ਸ੍ਰੀ ਮਤੀ ਹਰਜੀਤ ਕੌਰ,ਸਵਰਨ ਸਿੰਘ, ਅਨਿਲ ਕੁਮਾਰ, ਸ੍ਰੀ ਮਤੀ ਰਣਜੀਤ ਕੌਰ, ਸ੍ਰੀ ਮਤੀ ਮਨਦੀਪ ਕੌਰ, ਸ੍ਰੀ ਮਤੀ ਗੁਰਪ੍ਰੀਤ ਕੌਰ, ਹਰਦੀਪ ਸਿੰਘ,ਸ੍ਰੀ ਮਤੀ ਰਣਜੀਤ ਕੌਰ,ਜੀਵਨ ਲਾਲ ਨੇ ਯੋਗਦਾਨ ਪਾਇਆ।

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!