ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਦਿੱਲੀ ਮੋਰਚੇ ਦੀ ਸਟੇਜ ਲਈ ਪੱਕੇ ਸ਼ੈੱਡ ਦਾ ਕੰਮ
Shed for protesting farmers

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਦਿੱਲੀ ਮੋਰਚੇ ਦੀ ਸਟੇਜ ਲਈ ਪੱਕੇ ਸ਼ੈੱਡ ਦਾ ਕੰਮ

Shed for protesting farmers

ਨਵੀਂ ਦਿੱਲੀ 23 ਜੂਨ ( ਪ੍ਰਵੀਨ ਸ਼ਰਮਾ )

ਸਟੇਜ ‘ਤੇ ਲੱਗੇ ਟੈਂਟ ਦਾ ਭਾਰੀ ਨੁਕਸਾਨ ਹੋਇਆ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਆਗੂ ਰੂਪ ਸਿੰਘ ਛੰਨਾਂ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਲਗ- ਭਗ 7 ਮਹੀਨਿਆਂ ਤੋਂ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਚੱਲ ਰਹੀ ਹੈ।ਇਸ ਦਾ ਪ੍ਰਬੰਧ ਟੈਂਟ ਲਗਾ ਕੇ ਕੀਤਾ ਹੋਇਆ ਸੀ ਪਰ ਪਿਛਲੇ ਦੋ ਢਾਈ ਮਹੀਨਿਆਂ ਤੋਂ ਮੌਸਮ ‘ਚ ਤਬਦੀਲੀ ਹੋਣ ਕਾਰਨ ਮੀਂਹ,ਹਨੇਰੀ ਅਤੇ ਝੱਖੜ ਦੇ ਕਾਰਨ 3, 4 ਵਾਰ ਸਟੇਜ ‘ਤੇ ਲੱਗੇ ਟੈਂਟ ਦਾ ਭਾਰੀ ਨੁਕਸਾਨ ਹੋਇਆ।

ਪੱਕੇ ਸ਼ੈੱਡ ਦਾ ਕੁੱਲ ਰਕਬਾ 10 ਹਜ਼ਾਰ ਸਕੇਅਰ ਫੁੱਟ ਦਾ ਹੈ .

ਇੱਕ ਵਾਰ ਤਾਂ ਇੱਕ ਸ਼ਾਮ ਨੂੰ ਨਵੀਆਂ ਕੱਪੜੇ ਦੀਆਂ ਸੀਲਿੰਗਾਂ ਲਗਾਈਆਂ ਅਤੇ ਉਸੇ ਰਾਤ ਹੀ ਭਾਰੀ ਮੀਂਹ,ਹਨੇਰੀ ਅਤੇ ਝੱਖੜ ਕਾਰਨ ਅਗਲੀ ਸਵੇਰ ਨੂੰ ਉਹ ਬੁਰੀ ਤਰ੍ਹਾਂ ਫਟ ਗਈਆਂ ਅਤੇ ਪਾਈਪ ਵੀ ਮੁੜ ਗਏ ਜਿਸ ਤੋਂ ਬਾਅਦ ਹਰ ਰੋਜ਼ ਸਟੇਜ ਚਲਾਉਣ ਤੋਂ ਪਹਿਲਾਂ ਸੀਲਿੰਗਾਂ ਬੰਨ੍ਹਣੀਆਂ ਪੈਂਦੀਆਂ ਸਨ ਅਤੇ ਸਟੇਜ ਖ਼ਤਮ ਹੋਣ ਤੋਂ ਬਾਅਦ ਖੋਲ੍ਹਣੀਆਂ ਪੈਂਦੀਆਂ ਸਨ।ਇਸ ਕਾਰਨ ਸੂਬਾ ਕਮੇਟੀ ਵੱਲੋਂ ਪੱਕਾ ਸ਼ੈੱਡ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਇੱਕ ਵੀਡੀਓ ਪਾ ਕੇ ਦਾਨੀ ਵੀਰਾਂ ਨੂੰ ਵੀ ਅਪੀਲ ਕੀਤੀ ਗਈ ਕਿਉਂਕਿ ਇਸ ਦਾ ਪੂਰਾ ਪ੍ਰਾਜੈਕਟ 14 ,15 ਲੱਖ ਦਾ ਬਣਦਾ ਹੈ ਜਿਸ ਦਾ ਕੁੱਲ ਰਕਬਾ 10 ਹਜ਼ਾਰ ਸਕੇਅਰ ਫੁੱਟ ਦਾ ਹੈ।ਇੱਥੋਂ ਦੇ ਦਾਨੀ ਸੱਜਣਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੱਕੇ ਸ਼ੈੱਡ ਦਾ ਕੰਮ ਸ਼ੁਰੂ ਹੋਇਆ ਅਤੇ ਅੱਜ ਇਹ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਤਿਆਰ ਹੋ ਕੇ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਦੀ ਸਟੇਜ ‘ਤੇ ਪਹੁੰਚ ਗਿਆ ਹੈ।ਸ਼ੈੱਡ ਨੂੰ ਲਾਉਣ ਲਈ ਇੱਕ ਪੂਰੀ ਟੀਮ ਵੀ ਪਟਿਆਲਾ ਤੋਂ ਪਹੁੰਚੀ ਹੈ ਜੋ 2 ,3 ਦਿਨਾਂ ‘ਚ ਪੂਰੀ ਤਰ੍ਹਾਂ ਤਿਆਰ ਕਰ ਦੇਵੇਗੀ। Shed for protesting farmers

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ