ਦੋਆਬਾ ਕਿਸਾਨ ਕਮੇਟੀ ਨੇ ਟਾਂਡਾ ਬਿਜਲੀ ਘਰ ਦਾ ਕੀਤਾ ਘਿਰਾਓ:
Protest against Inadequate Electricity in Punjab

ਦੋਆਬਾ ਕਿਸਾਨ ਕਮੇਟੀ ਨੇ ਟਾਂਡਾ ਬਿਜਲੀ ਘਰ ਦਾ ਕੀਤਾ ਘਿਰਾਓ:

Protest against Inadequate Electricity  /ਬਿਜਲੀ ਦੀ ਸਪਲਾਈ ਸਹੀ ਨਾ ਮਿਲਣ ਕਾਰਨ ਦੋਆਬਾ ਕਿਸਾਨ ਕਮੇਟੀ ਨੇ ਟਾਂਡਾ ਬਿਜਲੀ ਘਰ ਦਾ ਕੀਤਾ ਘਿਰਾਓ:

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਅੱਜ ਮਿਤੀ 25 ਜੂਨ ਨੂੰ ਇਲਾਕੇ ਦੇ ਕਿਸਾਨਾ ਨੇ ਦੁਆਬਾ ਕਿਸਾਨ ਕਮੇਟੀ ਦੇ ਸਹਿਯੋਗ ਨਾਲ ਇਕੱਠੇ ਹੋ ਕੇ ਟਾਂਡਾ ਬਿਜਲੀ ਘਰ ਦਾ ਸਵੇਰੇ 9 ਵਜੇ ਘਿਰਾਓ ਕਰ ਲਿਆ।ਇਸ ਮੌਕੇ ਤੇ ਮੌਜੂਦ ਟਾਂਡਾ ,ਮਿਆਣੀ, ਕੰਧਾਂਲਾ ਜੱਟਾ,ਬੁਲੋਵਾਲ ਇਲਾਕੇ ਦੇ ਕਿਸਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾ ਨਾਲ ਝੋਨੇ ਦੇ ਸੀਜਨ ਦੌਰਾਨ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਬਾਅਦਾ ਕੀਤਾ ਸੀ ਪ੍ਰੰਤੂ ਕਿਸਾਨਾ ਨੂੰ4-5 ਘੰਟੇ ਹੀ ਬਿਜਲੀ ਮਿਲ ਰਿਹੀ ਹੈ।

ਮਜਬੂਰਨ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਜਾਵੇਗਾ

ਜਿਸ ਕਾਰਨ ਉਨ੍ਹਾ ਦੀਆ ਫਸਲਾ ਦਾ ਨੁਕਸਾਨ ਹੋ ਰਿਹਾ ਸੀ।ਇਸ ਮੌਕੇ ਇਕੱਤਰ ਹੋਏ ਕਿਸਾਨਾ ਨੇ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਤੇ ਐਕਸੀਅਨ ਭੋਗਪੁਰ ਮੌਕੇ ਤੇ ਪਹੁੰਚੇ ਤੇ ਉਨ੍ਹਾ ਨੇ ਦੱਸਿਆ ਇਕ ਦੋ ਥਰਮਲ ਪਲਾਂਟ ਨਵੇਂ ਸ਼ੁਰੂ ਕੀਤੇ ਗਏ ਹਨ ਤੇ ਜਲਦੀ ਹੀ ਸਪਲਾਈ 8 ਘੰਟੇ ਨਿਰਵਿਘਨ ਮਿਲਣ ਲਗ ਜਾਵੇਗੀ,ਇਸ ਸਬੰਧੀ ਦੁਆਬਾ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ 2-3 ਦਿਨਾ ਵਿਚ ਬਿਜਲੀ ਸਪਲਾਈ ਨਿਰੰਤਰ ਨਾ ਮਿਲਣੀ ਸ਼ੁਰੂ ਹੋਈ ਤਾ ਮਜਬੂਰਨ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਜਾਵੇਗਾ,

ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚਾ ਮੈਂਬਰ ਜੰਗਬੀਰ ਸਿੰਘ ਚੋਹਾਨ, ਜਨਰਲ ਸੈਕਟਰੀ ਪ੍ਰਿਤਪਾਲ ਸਿੰਘ, ਬਲਵੀਰ ਸਿੰਘ ਸੋਹੀਆਂ,ਮੀਤ ਪ੍ਰਧਾਨ ਅਮਰਜੀਤ ਸਿੰਘ ਰੱੜਾ,ਜਰਨੈਲ ਕੁਰਾਲਾ,ਚੌਧਰੀ ਰਜਿੰਦਰ ਵੜੈਚ,ਲਹਿੰਬਰ

ਬਸੀ,ਹੈਰੀ ਜਾਜਾ, ਬਿੰਦਰਜੀਤ ਸਿੰਘ ਰਾਮਪੁਰ,ਕਰਮਜੀਤ ਜਾਜਾ,ਗੋਪੀ ਤੱਲਾ,ਗੁਰਮਿੰਦਰ ਸਿੰਘ ਟਾਂਡਾ,ਚਰਨਜੀਤ ਹਰਸੀ ਪਿੰਡ,ਘੁੱਗੀ ਸ਼ਾਲਾਪੁਰ,ਨਿਕੂ,ਟੋਨਾ ਮਾਸਟਰ,ਜਸਵੀਰ ਝੱਜੀ ਪਿੰਡ,ਸੈਡੀ ਮਾਡਲ ਟਾਊਨ,ਬਲਰਾਜ, ਦਲਜੀਤ, ਭੋਲੂ ਰਾਜਪੁਰ,ਅਮਰਜੀਤ ਕੁਰਾਲਾ,ਬਾਵਾ,ਦਲੇਰ ਸਿੰਘ ਟਾਂਡਾ,ਨਵਦੀਪ ਬੱਬੂ ਟਾਂਡਾ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ।ਲੋਕਾਂ ਨੂੰ ਅਕਾਲੀਆਂ ਦੀ ਯਾਦ ਨਵੇਂ ਥਰਮਲ ਪਲਾਂਟ ਵੀ ਲਗਾਏ ਤੇ ਬਿਜਲੀ ਵੀ ਦਿੱਤੀ Protest against Inadequate Electricity

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਤੇ ਸ਼ਰੇਆਮ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਦੋਸ਼.. 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!! 

ਲੈਦਰ ਫ਼ੈਕਟਰੀ ਫ਼ੈਕਟਰੀ ਕਾਰਨ ਇਲਾਕੇ ਦਾ ਪਾਣੀ ਇਨਾਂ ਜਿਆਦਾਂ ਗੰਦਾ ਤੇ ਬਦਬੂਦਾਰ ਹੋ ਗਿਆ ………

What is Electro Homeopathy /How does it Work. 

ਸ੍ਰੀਮਤੀ ਨੀਨਾ ਤਾਂਗੜੀ ਦੇ ਕਨੇਡਾ ਵਿਚ ਐਸੋਸੀਏਟ ਮਨਿਸਟਰ ਔਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ ਮਨੇਜਰ ਬਣਨ ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਛੋਟਾ ਜਿਹਾ ਸਮਾਰੋਹ ਕੀਤਾ ਗਿਆ ਅਤੇ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਗਏ