ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ
Protest against farm law

ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ

Protest against farm law/ 26 ਜੂਨ ਨੂੰ ਕਿਸਾਨ ਦੇਣਗੇ ਪੰਜਾਬ ਦੇ ਰਾਜਪਾਲ ਨੂੰ ਰੋਸ ਪੱਤਰ:ਜੰਗਬੀਰ ਚੋਹਾਨ

ਸੰਯੁਕਤ ਕਿਸਾਨ ਮੋਰਚਾ ਮੈਂਬਰ ਤੇ ਦੁਆਬਾ ਕਿਸਾਨ ਕਮੇਟੀ ਪ੍ਰਧਾਨ ਜੰਗਬੀਰ ਸਿੰਘ ਚੋਹਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਅੱਜ ਟਾਂਡਾ ਵਿੱਖੇ ਕਿਸਾਨ ਆਗੂਆ ਦੀ ਇਕ ਅਹਿਮ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਮੈਂਬਰ ਤੇ ਦੁਆਬਾ ਕਿਸਾਨ ਕਮੇਟੀ ਪ੍ਰਧਾਨ ਜੰਗਬੀਰ ਸਿੰਘ ਚੋਹਾਨ ਦੀ ਅਗਵਾਈ ਵਿੱਚ ਹੋਈ, ਇਸ ਮੀਟਿੰਗ ਵਿੱਚ ਪ੍ਰਧਾਨ ਜੰਗਬੀਰ ਨੇ ਦੱਸਿਆ ਕਿ ਖੇਤੀ ਬਚਾਓ,ਲੋਕਤੰਤਰ ਬਚਾਓ, ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਤੇ ਗਾਰੰਟੀ ਲੈਣ ਲਈ ਪੂਰੇ ਦੇਸ਼ ਦੇ ਕਿਸਾਨ ਇਕ ਰੋਸ ਪੱਤਰ 26 ਜੂਨ ਨੂੰ ਗਵਰਨਰ ਹਾਊਸਾ ਵਿੱਖੇ ਜਾ ਕੇ ਰਾਸ਼ਟਰਪਤੀ ਦੇ ਨਾਂ ਰਾਜਪਾਲ ਨੂੰ ਸੋਪਣਗੇ

ਦੇਸ਼ ਦੇ ਕਿਸਾਨ ਪਿੱਛਲੇ 74 ਸਾਲਾ ਤੋਂ ਆਪਣੀ ਮਿਹਨਤ ਤੇ ਲਗਨ ਨਾਲ ਸੇਵਾ ਨਿਭਾ ਰਹੇ ਹਨ।

ਤੇ ਇਸ ਲਈ ਦੁਆਬਾ ਕਿਸਾਨ ਕਮੇਟੀ ਤੇ ਹੋਰ ਕਿਸਾਨ ਜਥੇਬੰਦੀਆ 26 ਜੂਨ ਨੂੰ ਰੋਸ ਪੱਤਰ ਪੰਜਾਬ ਦੇ ਰਾਜਪਾਲ ਨੂੰ ਸੋਪਣਗੇ ਤੇ ਇਸ ਲਈ 26 ਜੂਨ ਨੂੰ ਹੁਸ਼ਿਆਰਪੁਰ, ਟਾਂਡਾ, ਮੁਕੇਰੀਆ, ਤੇ ਦਸੂਹਾ ਇਲਾਕੇ ਤੋਂ ਕਿਸਾਨ ਵੱਡੇ ਕਾਫਲੇ ਦੇ ਰੂਪ ਵਿੱਚ ਸਵੇਰੇ 7 ਵਜੇ ਚੱਲ ਕੇ 11 ਵਜੇ ਗੁਰਦਵਾਰਾ ਅੰਬ ਸਾਹਿਬ ਮੋਹਾਲੀ ਵਿੱਖੇ ਇਕੱਠੇ ਹੋਣਗੇ,ਤੇ ਫਿਰ ਗਵਰਨਰ ਹਾਊਸ ਵਾਲ ਚਾਲੇ ਪਾਉਣਗੇ।ਇਸ ਮੋਕੇ ਤੇ ਉਨ੍ਹਾ ਕਿਸਾਨਾ ਨੂੰ ਦਿੱਲੀ ਵਿਚ ਪਿਛਲੇ 7 ਮਹੀਨਿਆ ਤੋਂ ਚਲ ਰਹੇ ਅੰਦੋਲ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਣ ਲਈ ਵੀ ਕਿਹਾ ਤਾ ਜੋ ਇੰਨਾ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਇਆ ਜਾ ਸਕੇ।ਜੰਗਬੀਰ ਚੋਹਾਨ ਨੇ ਕਿਹਾ ਕਿ ਦੇਸ਼ ਸਾਨੂੰ ਅੰਨਦਾਤਾ ਕਹਿਦਾ ਹੈ ਤੇ ਅਸੀ ਇਸ ਜਿੰਮੇਵਾਰੀ ਨੂੰ ਨਿਭਾਉਣ ਵਿਚ ਕੋਈ ਕਸਰ ਨਹੀ ਛੱਡੀ, ਦੇਸ਼ ਦੇ ਕਿਸਾਨ ਪਿੱਛਲੇ 74 ਸਾਲਾ ਤੋਂ ਆਪਣੀ ਮਿਹਨਤ ਤੇ ਲਗਨ ਨਾਲ ਸੇਵਾ ਨਿਭਾ ਰਹੇ ਹਨ।

ਅਸੀ 33 ਕਰੋੜ ਦੇਸ਼ ਵਾਸੀਆ ਨੂੰ ਅਨਾਜ ਮੁਹੱਈਆ ਕਰਵਾਉਂਦੇ ਸੀ ਤੇ ਜਦੋਂ ਹੁਣ ਦੇਸ਼ ਦੀ ਅਬਾਦੀ 140 ਕਰੋੜ ਹੈ

ਉਹਨਾ ਆਖਿਆ ਕਿ ਜਦੋਂ ਦੇਸ਼ ਅਜ਼ਾਦ ਹੋਇਆ ਸੀ ਤਾਂ ਅਸੀ 33 ਕਰੋੜ ਦੇਸ਼ ਵਾਸੀਆ ਨੂੰ ਅਨਾਜ ਮੁਹੱਈਆ ਕਰਵਾਉਂਦੇ ਸੀ ਤੇ ਜਦੋਂ ਹੁਣ ਦੇਸ਼ ਦੀ ਅਬਾਦੀ 140 ਕਰੋੜ ਹੈ ਤਾਂ ਵੀ ਅਸੀ ਉਨੀ ਹੀ ਜਮੀਨ ਦੀ ਮਦਦ ਨਾਲ ਅਨਾਜ ਮੁਹੱਈਆ ਕਰਵਾਉਂਦੇ ਹਾਂ,ਉਨਾਂ ਕਿਹਾ ਜਦੋ ਕਰੋਨਾ ਮਹਾਮਾਰੀ ਦੋਰਾਨ ਦੇਸ਼ ਦੀ ਬਾਕੀ ਸਾਰੇ ਕੰਮ ਕਾਰ ਬੰਦ ਹੋ ਗਏ ਸਨ ਅਰਥਿਕਤਾ ਠੱਪ ਹੋ ਕੇ ਰਹਿ ਗਈ ਸੀ ਤਾ ਦੇਸ਼ ਦੇ ਕਿਸਾਨਾ ਨੇ ਬਿਨਾ ਆਪਣੀ ਜਾਨ ਦੀ ਪ੍ਰਵਾਹ ਕੀਤੇ ਅਣਥੱਕ ਮਿਹਨਤ ਕਰਕੇ ਖੇਤੀ ਕੀਤੀ ਤੇ ਰਿਕਾਰਡ ਉਤਪਾਦਨ ਕੀਤਾ ਤੇ ਅਨਾਜ ਦੇ ਭੰਡਾਰਾ ਨੂੰ ਖਾਲੀ ਨਹੀ ਹੋਣ ਦਿੱਤਾ।ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਜਨਰਲ ਸਕੱਤਰ ਪ੍ਰਿਤਪਾਲ ਸਿੰਘ,ਮੀਤ ਪ੍ਰਧਾਨ ਅਮਰਜੀਤ ਸਿੰਘ ਰੱੜਾ,ਸਕੱਤਰ ਸਤਪਾਲ ਸਿੰਘ ਮਿਰਜਾਪੁਰ, ਬਲਬੀਰ ਸਿੰਘ ਸੋਹੀਆ,ਇਕਾਈ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ,ਗੁਰਪ੍ਰੀਤ ਭੱਲਾ, ਦਵਿੰਦਰ ਬਸਰਾ,ਪ੍ਰਸ਼ੋਤਮ ਸਿੰਘ ਰਾਣਾ, ਅਵਤਾਰ ਸਿੰਘ ਚੀਮਾ,ਨੀਲਾ ਕੁਰਾਲਾ,ਬਲਜਿੰਦਰ ਸਿੰਘ, ਕਮਲ ਮਾਨ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

 

ਛੇ ਮਹੀਨਿਆਂ ਤੋਂ ਕਿਸਾਨ ਦੁਖੀ. ਪਿਛਲੇ ਕਈ ਸਾਲਾਂ ਤੋਂ ਅਧਿਆਪਕ ਦੁਖੀ.

 

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ