ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਦਾ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੋਵੇਗਾ.
Monthly meeting of Electro-Homeopathy Doctors held

ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਦਾ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੋਵੇਗਾ.

ਡਾ ਜਸਵਿੰਦਰ ਸਿੰਘ ਸਮਾਧ ਭਾਈ

Monthly meeting Electro-Homeopathy Doctors  / ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ 404 ਪੰਜਾਬ ਦੀ ਮਹੀਨਾਵਰ ਮੀਟਿੰਗ

ਜੂਮ ਐਪ ਤੇ ਆਨ ਲਾਈਨ ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ ਦੀ ਅਗਵਾਈ ਵਿਚ ਕੀਤੀ ਗਈ।ਇਸ ਸਮੇਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਸਭ ਤੋਂ ਪਹਿਲਾਂ ਮੀਟਿੰਗ ਵਿੱਚ ਸ਼ਾਮਲ ਡਾਕਟਰ ਸਾਹਿਬਾਨਾਂ ਦਾ ਸ਼ੁਕਰਾਨਾ ਕੀਤਾ ਕਿ ਉਹ ਬੜੀ ਮਿਹਨਤ ਦੇ ਨਾਲ ਲਾ ਇਲਾਜ ਰੋਗਾਂ ਵਿੱਚ ਗ੍ਰਸਤ ਮਰੀਜ਼ਾਂ ਦਾ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਨਾਲ ਇਲਾਜ ਕਰਕੇ ਇਲੈਕਟ੍ਰੋਹੋਮਿਓਪੈਥੀ ਦੇ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਹਰਬਲ ਇਲਾਜ ਪ੍ਰਣਾਲੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਇਲਾਜ ਪ੍ਰਣਾਲੀ ਦਾ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੋਵੇਗਾ। ਡਾ ਸੇਖੋਂ ਨੇ ਜਨਰਲ ਪ੍ਰੈਕਟਿਸ ਵਿਚ ਆਪਣਾ ਇਲੈਕਟ੍ਰੋਹੋਮਿਓਪੈਥਿਕ ਤਜ਼ਰਬਾ ਸਾਂਝਾ ਕੀਤਾ।ਡਾ ਮਨਪ੍ਰੀਤ ਸਿੰਘ ਸਿੱਧੂ ਨੇ ਆਉਣ ਵਾਲੇ ਸਮੇਂ ਵਿਚ ਡੇਂਗੂ ਦੇ ਪ੍ਰਕੋਪ ਤੋਂ ਬਚਾਅ ਵਾਸਤੇ ਸਾਵਧਾਨੀਆਂ, ਨਿਸ਼ਾਨੀਆਂ ਅਤੇ ਇਸ ਦੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਬਾਰੇ ਦੱਸਿਆ।

ਸ਼ਾੲਟਿਕਾ ਰੋਗ ਦੇ ਕਾਰਨ ਨਿਸ਼ਾਨੀਆਂ ਅਤੇ ਇਲੈਕਟ੍ਰੋਹੋਮਿਓਪੈਥਿਕ ਇਲਾਜ

ਡਾ ਜਸਵਿੰਦਰ ਸਿੰਘ ਸਮਾਧ ਭਾਈ ਨੇ ਸ਼ਾੲਟਿਕਾ ਰੋਗ ਦੇ ਕਾਰਨ ਨਿਸ਼ਾਨੀਆਂ ਅਤੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਤੇ ਚਾਨਣਾ ਪਾਇਆ।

ਡਾ ਅਵਤਾਰ ਸਿੰਘ ਦੇਵਗੁਣ

ਡਾ ਰਾਜਬੀਰ ਸਿੰਘ ਰੌਂਤਾ ਨੇ ਕਰੋਨਾਂ ਅਤੇ ਡਾ ਅਵਤਾਰ ਸਿੰਘ ਦੇਵਗੁਨ ਨੇ ਪਲੇਟਲੈਟਸ ਸੈੱਲਾਂ ਤੇ ਆਪਣਾ – ਆਪਣਾ ਤਜਰਬਾ ਦੱਸਿਆ। ਡਾ ਜਗਜੀਤ ਸਿੰਘ ਗਿੱਲ ਨੇ ਮੀਟਿੰਗ ਹੋਸਟ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਅੱਜ ਦੀ ਮੀਟਿੰਗ ਵਿੱਚ ਜਨਰਲ ਸਕੱਤਰ ਡਾ ਜਗਮੋਹਨ ਸਿੰਘ ਧੂੜਕੋਟ ਪ੍ਰੈੱਸ ਸਕੱਤਰ ਡਾ ਦਰਬਾਰਾ ਸਿੰਘ ਭੁੱਲਰ ਕੈਸ਼ੀਅਰ ਡਾ ਅਨਿਲ ਕੁਮਾਰ ਅਗਰਵਾਲ ਡਾ ਐੱਸ ਕੇ ਕਟਾਰੀਆ ਬਠਿੰਡਾ ਡਾ ਮਨਪ੍ਰੀਤ ਸਿੰਘ ਲੁਧਿਆਣਾ ਡਾ ਮਨਦੀਪ ਸਿੰਘ ਮੋਗਾ ਡਾ ਜਗਤਾਰ ਸਿੰਘ ਦੁਨੇਕੇ ਡਾ ਕੰਵਰਜੀਤ ਕੌਰ ਮੁਹਾਲੀ ਡਾ ਕਮਲਜੀਤ ਕੌਰ ਸੇਖੋਂ ਡਾ ਜਸਵੀਰ ਕਟਾਰੀਆ ਡਾ ਸੱਤਪਾਲ ਮੌਰਿਆ ਡਾ ਸਰਬਜਿੰਦਰ ਸਿੰਘ ਪਾਤੜਾਂ ਡਾ ਮੁਕੇਸ਼ ਅਤੇ ਡਾ ਕਮਲ ਕਾਂਤ ਫ਼ਿਰੋਜ਼ਪੁਰ ਡਾ ਨਵਜੋਤ ਸਿੰਘ ਪਟਿਆਲਾ ਡਾ ਕਰਤਾਰ ਸਿੰਘ ਡਾ ਜਸਵੀਰ ਸ਼ਰਮਾ ਆਦਿ ਕਰੀਬ 106 ਡਾਕਟਰ ਮੀਟਿੰਗ ਵਿੱਚ ਹਾਜ਼ਰ ਸਨ Monthly meeting Electro-Homeopathy Doctors

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!! 

 

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਤੇ ਸ਼ਰੇਆਮ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਦੋਸ਼..