ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ
MEMORANDUM TO SHO TANDA

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ

MEMORANDUM TO SHO TANDA / ਬੀ ਜੇ ਪੀ ਤੇ ਕਾਂਗਰਸੀ ਸਾਂਸਦ ਮੈਂਬਰਾਂ ਵੱਲੋ ਅਨਸੂਚਿਤ ਜਾਤੀ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅੱਜ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਗਿਆ

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਕਾਨੂੰਨੀ ਕਾਰਵਾਈ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)21 ਜੂਨ, ਅੱਜ ਸ਼ਹਿਰ ਦੇ ਵਿਚਕਾਰ ਸ਼ਿਮਲਾ ਪਹਾੜੀ ਵਿੱਖੇ ਬਹੁਜਨ ਸਮਾਜ ਪਾਰਟੀ ਦੇ ਵਰਕਰਾ ਨੇ ਜਗਤਾਰ ਸਿੰਘ ਸਿਟੀ ਪ੍ਰਧਾਨ ਦੀ ਅਗਵਾਈ ਵਿੱਚ ਇਕ ਵਿਸ਼ਾਲ ਇਕੱਠ ਕਰਕੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ ਐਸ ਐਚ ਓ ਟਾਂਡਾ ਬਿਕਰਮ ਸਿੰਘ ਨੂੰ ਸੋਪਿਆ ਗਿਆ।

ਬਹੁਜਨ ਸਮਾਜ ਨੂੰ ਗੈਰ ਪੰਥਕ ਕਹਿ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਗਈ ਹੈ

ਇਸ ਮੌਕੇ ਤੇ ਬੋਲਦਿਆ ਬਹੁਜਨ ਸਮਾਜ ਪਾਰਟੀ ਦੇ ਵੱਖ-ਵੱਖ ਬੁਲਾਰਿਆ ਨੇ ਦੱਸਿਆ ਕਿ ਜਿਸ ਦਿਨ ਦਾ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ (ਬ)ਨਾਲ ਸਮਝੌਤਾ ਹੋਇਆ ਹੈ,ਉਸ ਤੋਂ ਬਾਅਦ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋ ਬਹੁਜਨ ਸਮਾਜ ਪਾਰਟੀ ਵਰਕਰਾ ਤੇ ਖਾਸ ਤੌਰ ਤੇ ਅਨਸੂਚਿਤ ਜਾਤੀ ਵਰਗਾ ਨੂੰ ਲਗਾਤਾਰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸਦੇ ਨਾਲ ਨਾਲ ਉਨ੍ਹਾ ਨੂੰ ਗੈਰ ਪੰਥਕ ਕਹਿ ਕੇ ਯੋਜਨਾਬੱਧ ਢੰਗ ਨਾਲ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਗਈ ਹੈ।

ਗੁਰੂ ਸਾਹਿਬ ਨੇ ਇੰਨਾ ਸਦੀਆ ਤੋਂ ਲਿਤਾੜੇ ਲੋਕਾਂ ਨੂੰ ਸਿੱਖੀ ਸਰੂਪ ਰਾਹੀ ਮਾਣ ਬਖਸ਼ਿਆ ਸੀ

ਉਨ੍ਹਾ ਆਖਿਆ ਕਿ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋ ਇਹ ਕਿਹਾ ਗਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਦੀਆ ਪਵਿੱਤਰ ਵਿਧਾਨਸਭਾ ਸੀਟਾ ਸ਼੍ਰੋ ਅਕਾਲੀਦਲ ਨੇ ਬਹੁਜਨ ਸਮਾਜ ਲਈ ਛੱਡ ਦਿਤੀਆ ਹਨ ਇਸ ਤਰਾਂ ਉਨ੍ਹਾ ਨੇ ਪਵਿੱਤਰ ਤੇ ਅਪਵਿੱਤਰ ਦਾ ਮੁੱਦਾ ਖੜਾ ਕੀਤਾ। ਉਨ੍ਹਾ ਕਿਹਾ ਕਿ ਬਹੁਜਨ ਸਮਾਜ ਪਾਰਟੀ ਜੋ ਸਦੀਆ ਤੋਂ ਲਿਤਾੜੇ ਗਏ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ,ਜਿੰਨਾ ਨੂੰ ਪਹਿਲਾ ਬੀ ਸਮਾਜ ਦੇ ਠੇਕੇਦਾਰਾ ਨੇ ਅਛੂਤ ਐਲਾਨਿਆ ਹੋਇਆ ਸੀ, ਤੇ ਹੁਣ ਫਿਰ ਮੁੜ ਅਜਿਹਾ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਿਹੀ ਹੈ,ਜਦਕਿ ਗੁਰੂ ਸਾਹਿਬ ਨੇ ਇੰਨਾ ਸਦੀਆ ਤੋਂ ਲਿਤਾੜੇ ਲੋਕਾਂ ਨੂੰ ਸਿੱਖੀ ਸਰੂਪ ਰਾਹੀ ਮਾਣ ਬਖਸ਼ਿਆ ਸੀ

,ਇਸੇ ਲਈ ਸਦੀਆ ਤੋਂ ਲਿਤਾੜੇ ਗਏ ਲੋਕ ਗੁਰੂ ਸਾਹਿਬ ਦੇ ਫਲਸਫ਼ੇ ਨਾਲ ਜੁੜ ਗਏ/ MEMORANDUM TO SHO TANDA

ਤੇ ਜਾਤ-ਪਾਤ ਦਾ ਖਾਤਮਾ ਕਰਦੇ ਹੋਏ ਚਮਕੌਰ ਦੀ ਗੜੀ ਵਿੱਚ ਕਲਗੀ ਦੇ ਕੇ ਮਾਣ ਬਖਸ਼ਿਆ ਸੀ, ਅਨੰਦਪੁਰ ਸਾਹਿਬ ਵਿੱਚ ਵੀ ਦਸ਼ਮੇਸ਼ ਪਿਤਾ ਨੇ ਇੰਨਾ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਮਾਣ ਦਿੱਤਾ ਸੀ,ਇਸੇ ਲਈ ਸਦੀਆ ਤੋਂ ਲਿਤਾੜੇ ਗਏ ਲੋਕ ਗੁਰੂ ਸਾਹਿਬ ਦੇ ਫਲਸਫ਼ੇ ਨਾਲ ਜੁੜ ਗਏ ਤੇ ਇਹ ਫਲਸਫਾ ਉਨ੍ਹਾ ਦੀ ਜਿੰਦਗੀ ਦਾ ਅਟੁੱਟ ਹਿੱਸਾ ਹੈ,ਪਰ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਵੱਲੋ ਇੰਨਾ ਲੋਕਾ ਨੂੰ ਅਪਵਿੱਤਰ ਐਲਾਨ ਕੇ ਉਨ੍ਹਾ ਨੂੰ ਇਸ ਫਲਸਫ਼ੇ ਤੋਂ ਨਿਖੇੜਨ ਦਾ ਕੰਮ ਕੀਤਾ ਹੈ ਇਸੇ ਤਰਾਂ ਹੀ ਭਾਜਾਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਪੰਥਕ ਤੇ ਗੈਰ ਪੰਥਕ ਦਾ ਮੁੱਦਾ ਖੜਾ ਕਰਕੇ ਇੰਨਾ ਲੋਕਾ ਨੂੰ ਪੰਥ ਦੇ ਦਾਇਰੇ ਤੋਂ ਹੀ ਬਾਹਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ,ਜਦਕਿ ਇਹ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਹੀ ਸਨ, ਜਿੰਨਾ ਦੇਸ਼ ਦੀ ਪਾਰਲੀਮੈਂਟ ਵਿੱਚ ਕਿਹਾ ਸੀ ਕਿ

ਸ਼੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾ ਦਾ ਚੋਣ ਮੈਨੀਫੈਸਟੋ ਹੈ,

ਸ਼੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾ ਦਾ ਚੋਣ ਮੈਨੀਫੈਸਟੋ ਹੈ,ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫ਼ੇ ਨੂੰ ਦੇਸ਼ ਭਰ ਵਿੱਚ ਲਾਗੂ ਕਰਨਾ ਚਾਹੁੰਦੇ ਹਨ। ਪਰ ਕਾਂਗਰਸ ਤੇ ਭਾਜਪਾ ਦੇ ਇੰਨਾ ਲੀਡਰਾ ਵੱਲੋ ਅਨਸੂਚਿਤ ਜਾਤੀ ਦੇ ਲੋਕਾ ਖਿਲਾਫ ਅਪਮਾਨਜਨਕ ਬਿਆਨ ਦੇ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਹੈ ਜਿਸ ਤਹਿਤ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਇੰਨਾ ਆਗੂਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲਾ ਇੰਚਾਰਜ ਮਨਜੀਤ ਸਿੰਘ ਸਹੌਤਾ, ਹਲਕਾ ਇੰਚਾਰਜ ਉੜਮੁੜ ਰਮੇਸ਼ ਚੰਦ ਪਟਵਾਰੀ,ਹਲਕਾ ਟਾਂਡਾ ਵਾਈਸ ਪ੍ਰਧਾਨ ਜਸਵਿੰਦਰ ਦੁੱਗਲ, ਗਗਨ ਭੱਟੀ ਸਮੇਤ ਸਮੂਹ ਬਹੁਜਨ ਸਮਾਜ ਵਰਕਰ ਹਾਜ਼ਰ ਸਨ ।MEMORANDUM TO SHO TANDA