ਗਲੋ ਅਤੇ ਤੁਲਸੀ ਦੇ ਪੌਦੇ ਵੀ ਵੰਡੇ ਗਏ ਤਾਂ ਜੋ ਵਾਤਾਵਰਨ ਸੁਰੱਖਿਅਤ ਰੱਖਿਆ ਜਾ ਸਕੇ ।
Medicinal Plants Donation

ਗਲੋ ਅਤੇ ਤੁਲਸੀ ਦੇ ਪੌਦੇ ਵੀ ਵੰਡੇ ਗਏ ਤਾਂ ਜੋ ਵਾਤਾਵਰਨ ਸੁਰੱਖਿਅਤ ਰੱਖਿਆ ਜਾ ਸਕੇ ।

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਆਮ ਜਨਤਾ ਨੂੰ ਵੰਡੇ ਗਏ ਕਸੋਰੇ ।

ਬਿਲਗਾ : 15 ਜੂਨ (Ravinder verma )

ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬਿਲਗਾ ਨੇ ਆਮ ਜਨਤਾ ਨੂੰ ਪੰਛੀਆਂ ਦੇ ਪਾਣੀ ਪੀਣ ਲਈ ਕਸੋਰੇ ਵੰਡੇ ਅਤੇ ਪੰਛੀਆਂ ਨੂੰ ਦਾਣਾ ਪਾਉਂਣ ਦੀ ਪ੍ਰੇਰਨਾ ਦਿੱਤੀ ਗਈ । ਇਸ ਅਵਸਰ ਤੇ ਗਲੋ ਅਤੇ ਤੁਲਸੀ ਦੇ ਪੌਦੇ ਵੀ ਵੰਡੇ ਗਏ ਤਾਂ ਜੋ ਵਾਤਾਵਰਨ ਸੁਰੱਖਿਅਤ ਰੱਖਿਆ ਜਾ ਸਕੇ । ਜ਼ਿਲ੍ਹਾ ਭਾਰਤ ਵਿਕਾਸ ਪਰਿਸ਼ਦ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਪ੍ਰਿੰਸੀਪਲ ਰਵੀ ਸ਼ਰਮਾ ਨੇ ਕਿਹਾ ਕੇ ਪੰਛੀਆਂ ਨੂੰ ਦਾਣਾ ਪਾਣੀ ਦੇਣਾ ਸਾਡੀ ਸੰਸਕ੍ਰਿਤੀ ਦੀ ਪ੍ਰੰਪਰਾ ਹੈ, ਇਸ ਕਦਮ ਨਾਲ ਜਿੱਥੇ ਪੰਛੀਆਂ ਨੂੰ ਪੀਣ ਲਈ ਪਾਣੀ ਮਿਲੇਗਾ, ਉਥੇ ਵਾਤਾਵਰਣ ਅਤੇ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਵੀ ਕਰ ਸਕਾਂਗੇ ।

ਕਾਸੋਰੇ ਅਤੇ ਪੌਦੇ ਅਤੇ ਵੰਡਦੇ ਪ੍ਰਿੰਸੀਪਲ ਰਵੀ ਸ਼ਰਮਾ, ਸ੍ਰੀ ਬਲਵਿੰਦਰ ਸਿੰਘ , ਸ੍ਰੀ ਤਰਸੇਮ ਲਾਲ ਅਤੇ ਸ਼੍ਰੀ ਪੁਸ਼ਕਰ ਅਰੋੜਾ ।

ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖ਼ਾਂ ਬਿਲਗਾ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ,ਤਰਸੇਮ ਲਾਲ, ਸਕੱਤਰ ਸ਼੍ਰੀ ਪੁਸ਼ਕਰ ਅਰੋੜਾ, ਨੀਲਮ ਧੀਮਾਨ, ਮਨਜੀਤ ਕੌਰ, ਰਜਨੀ ਸ਼ਰਮਾ, ਪਰਮਿੰਦਰ ਕੌਰ, ਕਸ਼ਮੀਰ ਕੌਰ, ਨਵੀਂਨ ਓਹਰੀ, ਕਸ਼ਮੀਰੋਂ ,ਨਰੇਸ਼ ਕੁਮਾਰ ਅਤੇ ਵਿਨੋਦ ਕੁਮਾਰ ਮੌਜੂਦ ਸਨ ।