ਰਿਟਾਇਰਡ ਥਾਣੇਦਾਰ ਦੇ ਘਰੋ ਚੋਰੀ ਹੋਏ 6-7 ਤੋਲੇ ਗਹਿਣੇ ਤੇ ਨਕਦੀ,ਚੋਰ ਦੀ ਸੀਸੀਟੀਵੀ ਫੁਟੇਜ ਵਿੱਚ ਕੈਦ

Jewelry and cash stolen / ਚੋਰੀ ਦੇ ਮਾਮਲਿਆ ਨੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ,

ਟਾਂਡਾ 9 ਜੂਨ (ਅੰਮ੍ਰਿਤ ਪਾਲ ਵਾਸੂਦੇਵ)ਥਾਣਾ ਟਾਡਾਂ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੇ ਚੋਰੀ ਦੇ ਮਾਮਲਿਆ ਨੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ, ਓਥੇ ਬੇਖੋਫ ਕ੍ਰਿਮਿਨਲ ਚੋਰ ਕਿਸੇ ਸਮੇ ਵੀ ਕਿਸੇ ਵੀ ਘੱਟਨਾ ਨੂੰ ਸ਼ਰੇਆਮ ਅੰਜਾਮ ਦੇ ਬੜੇ ਆਰਾਮ ਨਾਲ ਨਿਕਲ ਜਾਂਦੇ ਹਨ ਪਰ ਪ੍ਰਸ਼ਾਸਨ ਮੂਕਦਰਸ਼ਕ ਬਣਿਆ ਇਹ ਸਭ ਕੁਝ ਦੇਖਣ ਲਈ ਮਜਬੂਰ ਹੈ।

ਰਿਟਾਇਰਡ ਸਬ ਇੰਸਪੈਕਟਰ ਦੇ ਘਰ ਵਿੱਚ ਚੋਰੀ

ਇਸ ਸਮੇ ਤੋਂ ਤਾਜ਼ਾ ਖਬਰ ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਖੱਖਾ ਤੋਂ ਹੈ, ਜਿੱਥੇ ਬੀਤੀ ਰਾਤ ਕੁੱਝ ਚੋਰਾਂ ਨੇ ਪਿੰਡ ਦੇ ਪੰਜਾਬ ਪੁਲਿਸ ਚੌਂ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਵਿੱਚ ਪਰਿਵਾਰ ਨੂੰ ਇੱਕ ਕਮਰੇ ਚ ਬੰਦ ਕਰਕੇ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਕਰੀਬ 2 ਤੋਂ ਢਾਈ ਵਜੇ ਦੇ ਕਰੀਬ ਜਦੋਂ ਉਹ ਪਤਨੀ ਸਮੇਤ ਆਪਣੇ ਬੈਡਰੂਮ ਚ ਸੁੱਤੇ ਪਏ ਸਨ ਤਾਂ ਚੋਰਾਂ ਨੇ ਘਰ ਦੀ ਕੰਧ ਟੱਪ ਘਰ ਦੀ ਖਿੜਕੀ ਦੀ ਗਰਿਲ ਪੁੱਟ ਕੇੇ ਕਮਰੇ ਅੰਦਰ ਦਾਖਲ ਹੋ ਗਏ

ਅਵਤਾਰ ਸਿੰਘ ਤੇ ਉੰਨਾ ਦੀ ਪਤਨੀ ਨੂੰ ਬੈਡਰੂਮ ਦਾ ਦਰਵਾਜ਼ਾ ਬੰਦ ਕਰ ਬੈਡਰੂਮ ਅੰਦਰ ਬੰਧਕ ਬਣਾ ਦਿੱਤਾ

ਇਸ ਦੌਰਾਨ ਚੋਰਾਂ ਨੇ ਅਵਤਾਰ ਸਿੰਘ ਤੇ ਉੰਨਾ ਦੀ ਪਤਨੀ ਨੂੰ ਬੈਡਰੂਮ ਦਾ ਦਰਵਾਜ਼ਾ ਬੰਦ ਕਰ ਬੈਡਰੂਮ ਅੰਦਰ ਬੰਧਕ ਬਣਾ ਦਿੱਤਾ,ਬਾਅਦ ਚ ਚੋਰਾਂ ਘਰ ਦੇ ਬਾਕੀ ਕਮਰਿਆ ਤੇ ਸਟੋਰ ਰੂਮ ਅੰਦਰ ਫਰੋਲਾ ਫਰੋਲੀ ਕਰਦਿਆਂ ਅਲਮਾਰੀਆਂ ਤੋੜ ਕਰੀਬ 6 ਤੋਂ 7 ਤੋਲੇ ਸੋਨੇ ਦੇ ਗਹਿਣੇ ਤੇ ਕਰੀਬ 35-36 ਹਜਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ,ਆਪਣੇ ਨਾਲ ਬੀਤੀ ਹੱਡਬੀਤੀ ਦੱਸਦਿਆ ਅਵਤਾਰ ਸਿੰਘ ਨੇ ਦੱਸਿਆ ਕਿ ਗਹਿਣਿਆਂ ਦੀ ਕੀਮਤ ਕਰੀਬ 4 ਸਾਢੇ ਚਾਰ ਲੱਖ ਰੁਪਏ ਸੀ।ਪੀੜਤ ਨੇ ਦੱਸਿਆ ਕਿ ਸਵੇਰੇ ਤੜਕਸਾਰ ਜਦੋਂ ਪਤਨੀ ਗੁਰਦੁਆਰਾ ਸਾਹਿਬ ਜਾਣ ਲਈ ਉੱਠੀ ਤਾਂ ਬੈਡਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਹੋਣ ਵਾਰੇ ਅਵਤਾਰ ਸਿੰਘ ਨੂੰ ਦੱਸਿਆ।

ਅਵਤਾਰ ਸਿੰਘ ਵਲੋਂ ਜੋਰ ਨਾਲ ਖਿੱਚਣ ਤੇ ਦਰਵਾਜੇ ਦੇ ਲੌਕ ਦੀ ਕੁੰਡੀ ਟੁੱਟ ਗਈ। ਬੈਡਰੂਮ ਚੌਂ ਬਾਹਰ ਆਉਣ ਤੇ ਅਵਤਾਰ ਸਿੰਘ ਨੂੰ ਘਰ ਚ ਹੋਈ ਚੋਰੀ ਸਬੰਧੀ ਪਤਾ ਲੱਗਾ।ਅਵਤਾਰ ਸਿੰਘ ਨੇ ਇਸ ਚੋਰੀ ਸਬੰਧੀ ਥਾਣਾ ਟਾਂਡਾ ਨੂੰ ਇਤਲਾਹ ਦੇ ਦਿਤੀ, ਚੋਰੀ ਦੀ ਇਤਲਾਹ ਮਿਲਣ ਤੋਂ ਬਾਅਦ ਐਸਐਚੳ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਪੀੜਤ ਅਵਤਾਰ ਸਿੰਘ ਦੇ ਬਿਆਨ ਦਰਜ ਕਰ,ਗਲੀ ਚ ਲੱਗੇ ਸੀਸੀਟੀਵੀ ਚ ਚੋਰਾਂ ਦੀਆਂ ਫੁਟੇਜ ਵੇਖਣ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। Jewelry and cash stolen

ਪੈਸੇ ਲੈ ਕੇ ਸੁਲਤਾਨਪੁਰ ਲੋਧੀ ਦੀ ਟਿਕਟ ਦਿੱਤੀ ਗਈ ਸੀ.