ਫਰਜ਼ੀ ਅੰਕੜਿਆਂ ਨੂੰ ਚੋਣ ਸਟੰਟ ਬਣਾ ਕੇ ਮੁੱਖ ਮੰਤਰੀ ਦੀ ਅਧਿਆਪਕਾਂ ਨਾਲ ਕਰਵਾਈ ਵਰਚੂਅਲ ਮੀਟਿੰਗ.
Forcing teachers to lie, write and propagate

ਫਰਜ਼ੀ ਅੰਕੜਿਆਂ ਨੂੰ ਚੋਣ ਸਟੰਟ ਬਣਾ ਕੇ ਮੁੱਖ ਮੰਤਰੀ ਦੀ ਅਧਿਆਪਕਾਂ ਨਾਲ ਕਰਵਾਈ ਵਰਚੂਅਲ ਮੀਟਿੰਗ.

ਅਧਿਆਪਕਾਂ ਵੱਲੋਂ ਜਤਾਏ ਰੋਸ ਤੋਂ ਬੁਖਲਾਇਆ ਸਿੱਖਿਆ ਸਕੱਤਰ: ਡੀ.ਟੀ.ਐੱਫ

ਵਿਭਾਗ ਦਾ ਫੇਸ ਬੁੱਕ ਪੇਜ਼ ਪਸੰਦ,ਸ਼ੇਅਰ ਕਰਨ ਦੇ ਤੁਗਲਕੀ ਫ਼ਰਮਾਨ ਜਾਰੀ

Forcing teachers to lie/ ਅਧਿਆਪਕਾਂ ਵੱਲੋਂ ਬੇਪਸੰਦਗੀ ਦੇ ਵਿਖਾਏ ਰੋਸ ਤੋਂ ਬੁਖਲਾਇਆ ਸਿੱਖਿਆ ਸਕੱਤਰ

13 ਜੂਨ ( ਪ੍ਰਵੀਨ ਸ਼ਰਮਾ ) ਫਰਜ਼ੀ ਅੰਕੜਿਆਂ ਰੂਪੀ ਪ੍ਰਾਪਤੀਆਂ ਨੂੰ ਚੋਣ ਸਟੰਟ ਬਣਾ ਕੇ ਮੁੱਖ ਮੰਤਰੀ ਦੀ ਅਧਿਆਪਕਾਂ ਨਾਲ ਕਰਵਾਈ ਵਰਚੂਅਲ ਮੀਟਿੰਗ ਵਿੱਚ ਅਧਿਆਪਕਾਂ ਵੱਲੋਂ ਬੇਪਸੰਦਗੀ ਦੇ ਵਿਖਾਏ ਰੋਸ ਤੋਂ ਬੁਖਲਾਇਆ ਸਿੱਖਿਆ ਸਕੱਤਰ ਹੁਣ ਜਬਰੀ ਪਸੰਦਾਂ ਹਾਸਲ ਕਰਨ ਦੀ ਤਾਨਾਸ਼ਾਹੀ ਤੇ ਉਤਰ ਆਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ , ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਤੇ ਜਸਵਿੰਦਰ ਸਿੰਘ ਬਠਿੰਡਾ ਨੇ ਕੀਤਾ।

ਸਿੱਖਿਆ ਵਿਭਾਗ ਦੇ ਪੇਜ਼ ਨੂੰ ਪਸੰਦ ਕਰਨ ਲਈ ਲਿਖਤੀ ਫ਼ਰਮਾਨ ਜਾਰੀ

ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਜਾਰੀ ਕੀਤੇ ਨਿਰਦੇਸ਼ਾਂ ਵਿੱਚ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਫੇਸ ਬੁੱਕ ਪੇਜ਼ ਤੇ ਸਰਗਰਮੀਆਂ ਪਸੰਦ,ਸ਼ੇਅਰ ਤੇ ਟਿੱਪਣੀਆਂ ਕਰਨ ਦੇ ਲਿਖਤੀ ਫ਼ਰਮਾਨ ਜਾਰੀ ਕੀਤੇ ਗਏ ਹਨ।ਨਾਲ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਿੱਖਿਆ ਵਿਭਾਗ ਦੇ ਪੇਜ਼ ਨੂੰ ਪਸੰਦ ਕਰਨ ਲਈ ਪੰਚਾਇਤਾਂ, ਸਿੱਖਿਆ ਸੰਸਥਾਵਾਂ ਕੱਲਬਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੱਦਦ ਵੀ ਲਈ ਜਾਵੇ।

ਜਥੇਬੰਦੀ ਫਰਜ਼ੀ ਅੰਕੜਿਆਂ ਦੀ ਖੇਡ ਨੂੰ ਜੱਗ ਜ਼ਾਹਰ ਕਰੇਗੀ

ਆਗੂਆਂ ਨੇ ਆਖਿਆ ਕਿ ਜਥੇਬੰਦੀ ਫਰਜ਼ੀ ਅੰਕੜਿਆਂ ਦੀ ਖੇਡ ਨੂੰ ਜੱਗ ਜ਼ਾਹਰ ਕਰੇਗੀ।ਜਥੇਬੰਦੀ ਦੇ ਸੂਬਾਈ ਆਗੂਆਂ ਬਲਵੀਰ ਚੰਦ ਲੌਂਗੋਵਾਲ ਕਰਨੈਲ ਸਿੰਘ ਚਿੱਟੀ, ਗੁਰਮੀਤ ਕੋਟਲੀ ਨੇ ਆਖਿਆ ਕਿ ਸਿੱਖਿਆ ਸਕੱਤਰ ਆਪਣੇ ਪੜ੍ਹੋ ਪੰਜਾਬ ਪ੍ਰੋਜੈਕਟ ਰਾਹੀਂ ਰਾਜ ਭਰ ਦੇ ਸਰਕਾਰੀ ਸਕੂਲ਼ ਅਧਿਆਪਕਾਂ ਵਿਭਾਗੀ ਫਰਜ਼ੀ ਅੰਕੜਿਆਂ ਨੂੰ ਪਸੰਦ ਤੇ ਸ਼ੇਅਰ ਕਰਕੇ ਸਰਕਾਰ ਦੀ ਪ੍ਰਾਪਤੀ ਦਰਸਾਉਣ ਤੇ ਤੁਲਿਆ ਹੋਇਆ ਹੈ।

ਅਧਿਆਪਕਾਂ ਨੂੰ ਝੂਠ ਬੋਲਣ, ਲਿਖਣ ਤੇ ਪ੍ਰਚਾਰਨ ਲਈ ਮਜ਼ਬੂਰ ਕੀਤਾ ਰਿਹਾ ਹੈ

ਆਗੂਆਂ ਨੇ ਆਖਿਆ ਕਿ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਇੱਕ ਪ੍ਰਸ਼ਾਸ਼ਨਿਕ ਅਧਿਕਾਰੀ ਸਰਕਾਰ ਦੀ ਖੁਸ਼ਨੂਦੀ ਹਾਸਲ ਕਰਨ ਲਈ ਅਧਿਆਪਕਾਂ ਨੂੰ ਝੂਠ ਬੋਲਣ, ਲਿਖਣ ਤੇ ਪ੍ਰਚਾਰਨ ਲਈ ਮਜ਼ਬੂਰ ਕਰ ਰਿਹਾ ਹੈ।ਅਧਿਆਪਕ ਆਗੂਆਂ ਨੇ ਆਖਿਆ ਕਿ 800 ਮਿਡਲ ਸਕੂਲਾਂ ਨੂੰ ਤਾਲੇ ਜੜ੍ਹਨ,ਆਨਲਾਈਨ ਬਦਲੀਆਂ ਬਹਾਨੇ ਚੁੱਪ ਚੁਪੀਤੇ ਹਜ਼ਾਰਾਂ ਪੋਸਟਾਂ ਖ਼ਤਮ ਕਰਨ, ਕੰਪਿਊਟਰ ਤੇ ਵੋਕੇਸ਼ਨਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਕਰਮਚਾਰੀ ਨਾ ਮੰਨਣ, ਨਿੱਜੀਕਰਨ ਦੀਆਂ ਨੀਤੀਆਂ ਤਹਿਤ ਅਧਿਆਪਕਾਂ ਦੀ ਪੂਰੇ ਤਨਖ਼ਾਹ ਸਕੇਲਾਂ ਤੇ ਰੈਗੂਲਰ ਭਰਤੀ ਨਾ ਕਰਨ ,

ਆਨਲਾਈਨ ਸਿੱਖਿਆ ਦੇ ਨਾਂ ਤੇ ਵਿਦਿਅਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਜਿਹੇ ਅਨੇਕਾਂ ਸਿੱਖਿਆ/ਅਧਿਆਪਕ ਵਿਰੋਧੀ ਫ਼ੈਸਲੇ ਆਗੂ ਕਰਨ ਵਾਲ਼ਾ ਸਿੱਖਿਆ ਮੰਤਰੀ ਕਿਹੜੇ ਮੂੰਹ ਨਾਲ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਵਾ ਰਿਹਾ ਹੈ? ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ਾ ਤੇ ਟੇਕ ਰੱਖਦਿਆਂ ਫਰਜ਼ੀ ਅੰਕੜਿਆਂ ਰੂਪੀ ਪ੍ਰਾਪਤੀਆਂ ਦੀ ਅਸਲੀਅਤ ਜੱਗ ਜਾਹਰ ਕੀਤੀ ਜਾਵੇਗੀ। Forcing teachers to lie

 

ਲੱਗਭੱਗ ਪੰਜ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ ਕੀਤਾ ਸੀ