ਅਸਮਾਨੀ ਬਿਜਲੀ ਡਿੱਗਣ ਕਾਰਨ ਖੇਤ ਮਜ਼ਦੂਰ ਦੀ ਹੋਈ ਮੌਤ

ਅਸਮਾਨੀ ਬਿਜਲੀ ਡਿੱਗਣ ਕਾਰਨ ਖੇਤ ਮਜ਼ਦੂਰ ਦੀ ਹੋਈ ਮੌਤ
ਟਾਂਡਾ,11ਜੂਨ (ਅੰਮ੍ਰਿਤ ਪਾਲ ਵਾਸੂਦੇਵ) ਬੀਤੀ ਸ਼ਾਮ ਟਾਂਡਾ ਦੇ ਪਿੰਡ ਘੁੱਲਾ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਖੇਤ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਬਲਵੀਰ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਪਿੰਡ ਘੁੱਲਾ ਦੇ ਰੂਪ ਵਿੱਚ ਹੋਈ ਹੈ।ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਲਵੀਰ ਕਿਸਾਨ ਦੇ ਖੇਤਾਂ ਵਿੱਚ ਖੇਤ ਮਜ਼ਦੂਰੀ ਕਰਨ ਗਿਆ ਹੋਇਆ ਸੀ।

ਇਸ ਦੌਰਾਨ ਬੀਤੀ ਸ਼ਾਮ ਅਚਾਨਕ ਭਾਰੀ ਬਾਰਿਸ਼ ਅਤੇ ਤੇਜ਼ ਹਨੇਰੀ ਤੋਂ ਬੱਚਣ ਲਈ ਜਦੋ ਉਹ ਦਰੱਖਤ ਥੱਲੇ ਖੜਾ ਹੋਇਆ ਸੀ ਤਾਂ ਅਚਾਨਕ ਉਸ ਉੱਤੇ ਅਸਮਾਨੀ ਬਿਜਲੀ ਡਿੱਗ ਗਈ ਤੇ ਬਲਬੀਰ ਗੰਭੀਰ ਜਖਮੀ ਹੋ ਗਿਆ ਤੇ ਉਸਨੂੰ ਜਦੋ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸਦੀ ਰਾਹ ਵਿੱਚ ਮੌਤ ਹੋ ਗਈ।ਬਲਵੀਰ ਆਪਣੇ ਪਿੱਛੇ ਇਕ 12 ਵਰ੍ਹਿਆਂ ਦੀ ਧੀ ਛੱਡ ਗਿਆ ਅਤੇ ਉਹ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ। ਇਸ ਹਾਦਸੇ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮ੍ਰਿਤਿਕ ਦੇ ਪਰਿਵਾਰ ਲਈ ਸਰਕਾਰ ਅੱਗੇ ਮੁਆਵਜੇ ਕਿ ਮੰਗ ਕੀਤੀ ਹੈ ।