ਸ੍ਰੀ ਕੇਜਰੀਵਾਲ ਨੇ ਆਪਣੇ ਅੰਮ੍ਰਿਤਸਰ ਪੁੱਜਣ ਦੀ ਸੂਚਨਾ ਖ਼ੁਦ ਇਕ ਟਵੀਟ ਕਰਕੇ ਦਿੱਤੀ ਹੈ।
Ex I G can join AAP

ਸ੍ਰੀ ਕੇਜਰੀਵਾਲ ਨੇ ਆਪਣੇ ਅੰਮ੍ਰਿਤਸਰ ਪੁੱਜਣ ਦੀ ਸੂਚਨਾ ਖ਼ੁਦ ਇਕ ਟਵੀਟ ਕਰਕੇ ਦਿੱਤੀ ਹੈ।

ਅੰਮ੍ਰਿਤਸਰ, 20 ਜੂਨ- (Ravinder verma )

Ex I G can join AAP / ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਅੰਮ੍ਰਿਤਸਰ ਆ ਰਹੇ ਹਨ

ਮਿਲੀ ਜਾਣਕਾਰੀ ਅਨੁਸਾਰ 21ਜੂਨ ਸੋਮਵਾਰ ਨੂੂੰ ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਅੰਮ੍ਰਿਤਸਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਸੇਵਾਮੁਕਤ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੂੰ ਪਾਰਟੀ ਵਿੱਚ ਸ਼ਾਮਲ ਕਰਵਾਏ ਜਾਣ ਦੀ ਸੰਭਾਵਨਾ ਹੈ।ਸ੍ਰੀ ਕੇਜਰੀਵਾਲ ਦੀ ਪੰਜਾਬ ਫ਼ੇਰੀ ਤਾਂ ਪੱਕੀ ਹੋ ਗਈ ਹੈ ਹਾਲਾਂਕਿ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਲ ਕਰਵਾਉਣ ਦੀ ਖ਼ਬਰ ਬਾਰੇ ‘ਆਪ’ ਵੱਲੋਂ ਜਾਂ ਸਾਬਕਾ ਆਈ.ਜੀ.ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।ਸ੍ਰੀ ਕੇਜਰੀਵਾਲ ਨੇ ਆਪਣੇ ਅੰਮ੍ਰਿਤਸਰ ਪੁੱਜਣ ਦੀ ਸੂਚਨਾ ਖ਼ੁਦ ਇਕ ਟਵੀਟ ਕਰਕੇ ਦਿੱਤੀ ਹੈ।

ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੇ

ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੋਟਕਪੂਰਾ ਗੋਲੀ ਕਾਂਡ `ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਹਾਈ ਕੋਰਟ ਵੱਲੋਂ ਖਾਰਿਜ ਕਰ ਦਿੱਤਾ ਗਿਆ ਸੀ ਅਤੇ ਫੈਸਲੇ ਤੋਂ ਬਾਅਦ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਪੰਜਾਬੀ ਵਿੱਚ ਕੀਤੇ ਇਸ ਟਵੀਟ ਵਿੱਚਅਰਵਿੰਦ ਕੇਜਰੀਵਾਰ ਨੇ ਕਿਹਾ ਹੈ ‘ਪੰਜਾਬ ਬਦਲਾਓ ਚਾਹੁੰਦਾ ਹੈ। ਸਿਰਫ਼ ਆਮ ਆਦਮੀ ਪਾਰਟੀ ਹੀ ਉਮੀਦ ਹੈ।

ਕੱਲ੍ਹ ਅੰਮ੍ਰਿਤਸਰ ਵਿਖ਼ੇ ਮਿਲਦੇ ਹਾਂ’।ਉਂਜ ਉਕਤ ਟਵੀਟ ਵਿੱਚ ਸ੍ਰੀ ਕੇਜਰੀਵਾਲ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਅੰਮ੍ਰਿਤਸਰ ਕਿਸ ਮੰਤਵ ਨਾਲ ਆ ਰਹੇ ਹਨ।ਇਕ ਪੰਜਾਬੀ ਨਿੱਜੀ ਚੈਨਲ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਸੋਮਵਾਰ ਨੂੰ ‘ਆਪ’ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਦੇ ਸਮੇਂ ਤੋਂ ਹੀ ਇਹ ਕਿਆਸ ਅਰਾਈਆਂ ਚੱਲ ਰਹੀਆਂ ਹਨ

ਲੱਗਦਾ ਕਿ ਇਹ ਵੀ ਸਿਆਸਤ ਵਿਚ ਆ ਕੇ ਸਿਆਸਤ ਕਰਨਗੇ .

ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ‘ਆਪ’ ਵਿੱਚ ਸ਼ਾਮਲ ਹੋ ਸਕਦੇ ਹਨ।ਅੱਜ ਵੀ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸਾਬਕਾ ਆਈ.ਜੀ. ਨੇ ਭਾਵੇਂ ਕਲ੍ਹਦੇ ਪ੍ਰੋਗਰਾਮ ਬਾਰੇ ਜਾਂ ‘ਆਪ’ ਵਿੱਚ ਸ਼ਾਮਲ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਇਹ ਬੇਅਦਬੀਆਂ ਅਤੇ ਫ਼ਾਇਰਿੰਗ ਦੇ ਮਾਮਲੇ ’ਤੇ ਅਕਾਲੀ ਦਲ ’ਤੇ ਤਿੱਖੇ ਹਮਲੇ ਬੋਲਣ ਦੇ ਨਾਲ ਨਾਲ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਦਲ ਦੇ ਪਰਿਵਾਰ ਨਾਲ ਰਲੀ ਹੋਈ ਹੈ। ਉਹਨਾਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਕਾਰਗੁਜ਼ਾਰੀ ’ਤੇ ਵੀ ਤਿੱਖੇ ਹਮਲੇ ਬੋਲੇ ਪਰ ਇਹ ਨਹੀਂ ਦੱਸਿਆ ਕੇ ਬੇਅਦਬੀਆਂ ਕਿਸਨੇ ਕਰਵਾਈਆਂ। ਇਸ ਤੋਂ ਲੱਗਦਾ ਕਿ ਇਹ ਵੀ ਸਿਆਸਤ ਵਿਚ ਆ ਕੇ ਸਿਆਸਤ ਕਰਨਗੇ .Ex I G can join AAP

 

ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਡੀ.ਟੀ.ਐੱਫ.