ਐਂਟੀ ਮਲੇਰੀਆ ਮਹੀਨੇ ਤਹਿਤ ਸਿਵਲ ਹਸਪਤਾਲ ਟਾਂਡਾ ਵਿੱਖੇ ਇਕ ਵਰਕਸ਼ਾਪ ਲਗਾਈ ਗਈ !!!

ਤੰਦਰੁਸਤ ਪੰਜਾਬ ਮੁਹਿੰਮ ਅਧੀਨ ਐਂਟੀ ਮਲੇਰੀਆ ਮਹੀਨੇ ਤਹਿਤ ਸਿਵਲ ਹਸਪਤਾਲ ਟਾਂਡਾ ਵਿੱਖੇ ਇਕ ਵਰਕਸ਼ਾਪ ਲਗਾਈ ਗਈ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਟਾਂਡਾ ਵਿੱਖੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਐਂਟੀ ਮਲੇਰੀਆ ਮਹੀਨੇ ਤਹਿਤ ਇਕ ਵਰਕਸ਼ਾਪ ਦਾ ਆਯੋਜਨ ਹੋਇਆ।ਇਸ ਵਰਕਸ਼ਾਪ ਦੌਰਾਨ ਜਾਣਕਾਰੀ ਦਿੰਦਿਆ

ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ

ਡਾ ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ 19 ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਨਾਲ-ਨਾਲ ਹੋਰਨਾ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।ਉਨ੍ਹਾ ਦੱਸਿਆ ਕਿ ਜੂਨ ਮਹੀਨੇ ਵਿਚ ਬਰਸਾਤ ਦਾ ਮੌਸਮ ਹੋਣ ਕਾਰਨ ਪਾਣੀ ਖੜਾ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਹੋਣ ਕਾਰਨ ਮਲੇਰੀਆ ਫੈਲਣ ਦਾ ਖੱਤਰਾ ਜਿਆਦਾ ਹੁੰਦਾ ਹੈ,ਇਸਦੇ ਨਾਲ ਨਾਲ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਜਿਵੇਂ ਹੈਜਾ, ਪੀਲੀਆ, ਟਾਈਫਾਈਡ ਆਦਿ ਮੁੱਖ ਹਨ।ਇੰਨਾ ਤੋਂ ਬਚਣ ਲਈ ਆਪਣਾ ਆਲਾ ਦੁਆਲਾ ਸਾਫ ਰੱਖਣ ਦੇ ਨਾਲ-ਨਾਲ ਸਾਫ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।

ਮਛਰਾ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ

ਅੱਗੇ ਉਨ੍ਹਾ ਮਛਰਾ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮੱਛਰਾਂ ਦੇ ਕੱਟਣ ਨਾਲ ਮਲੇਰੀਆ,ਡੇਂਗੂ, ਚਿਕਨਗੁਨੀਆਂ ਹੁੰਦਾ ਹੈ। ਇਸ ਮੋਕੇ ਡਾ ਪ੍ਰੀਤ ਮਹਿੰਦਰ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਇੰਨਾ ਬੀਮਾਰੀਆਂ ਦੇ ਬਚਾਅ ਸੰਬੰਧੀ ਲੋਕਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੋਕੇ ਹੋਰਨਾ ਤੋ ਇਲਾਵਾ ਡਾ ਕਰਮਜੀਤ ਸਿੰਘ, ਡਾ ਜੇ ਐੱਸ ਗਿੱਲ, ਡਾ ਅੰਮ੍ਰਿਤਜੋਤ ਸਿੰਘ, ਡਾ ਬਿਸ਼ੰਬਰ ਲਾਲ, ਡਾ ਰਵੀ ਕੁਮਾਰ, ਅਵਤਾਰ ਸਿੰਘ ਬੀ ਈ ਈ, ਕੁਲਬੀਰ ਸਿੰਘ, ਗੁਰਜੀਤ ਸਿੰਘ, ਰਜੀਵਪਾਲ ਸਿੰਘ, ਸਵਿੰਦਰ ਸਿੰਘ, ਜਤਿੰਦਰ ਸਿੰਘ ਤੇ ਹੋਰ ਹਸਪਤਾਲ ਸਟਾਫ ਮੌਜੂਦ ਸੀ।

 

ਐਸਐਸਪੀ ਹਰਕਮਲਪ੍ਰੀ ਸਿੰਘ ਖੱਖ ਗੁਰਦੁਆਰਾ ਸਾਹਿਬ ਦੇ ਦਰਬਾਰ  ਚ ਨਤਮਸਤਕ ਹੋਏ ਅਤੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ। 

 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!