ਸਾਡੇ ਵੱਲੋ ਦਾਨ ਕੀਤਾ ਗਿਆ ਰੱਕਤ ਕਿਸੇ ਜਰੂਰਤ ਮੰਦ ਦੀ ਖੂਨ ਦੀ ਲੋੜ ਪੂਰੀ ਕਰ ਸਕਦਾ ਹੈ,ਜਿਸ ਨਾਲ ਸਾਡੇ ਸਰੀਰ ਤੇ ਕੋਈ ਮਾੜਾ ਅਸਰ ਨਹੀ ਪੈਦਾ
Blood donations at Dara pur

ਸਾਡੇ ਵੱਲੋ ਦਾਨ ਕੀਤਾ ਗਿਆ ਰੱਕਤ ਕਿਸੇ ਜਰੂਰਤ ਮੰਦ ਦੀ ਖੂਨ ਦੀ ਲੋੜ ਪੂਰੀ ਕਰ ਸਕਦਾ ਹੈ,ਜਿਸ ਨਾਲ ਸਾਡੇ ਸਰੀਰ ਤੇ ਕੋਈ ਮਾੜਾ ਅਸਰ ਨਹੀ ਪੈਦਾ

ਮਨੁੱਖਤਾ ਦੀ ਸੇਵਾ ਲਈ ਤੇ ਸਰੀਰਕ ਤੰਦਰੁਸਤੀ ਲਈ ਰੱਕਤ ਦਾਨ ਕਰਨਾ ਬਹੁਤ ਜਰੂਰੀ:ਡਾ ਨਿਰਮਲ ਸਿੰਘ ਤੇ ਭਾਈ ਮਸੀਤੀ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਬੀਤੇ ਦਿਨ ਵਿਸ਼ਵ ਰਕਤ ਦਾਨ ਦਿਵਸ ਦੇ ਸਬੰਧ ਵਿੱਚ ਪਿੰਡ ਮਨਹੋਤਾ ਵਿੱਖੇ ਇਕ ਵਿਸ਼ੇਸ਼ ਯਾਗਰੁਕ ਤਾ ਕੈਪ ਦਾ ਆਯੋਜਨ ਡਾ ਨਿਰਮਲ ਸਿੰਘ ਆਰ ਐੱਮ ਓ ਦਾਰਾਪੁਰ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਟਾਂਡਾ ਤੋਂ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਨੇ ਆਖਿਆ ਕੇ ਹਰੇਕ ਇਨਸਾਨ ਨੂੰ ਜਿਉਂਦੇ ਜੀਅ ਖੂਨ ਦਾਨ ਕਰਨਾ ਚਾਹੀਦਾ ਹੈ ਤੇ ਮਰਨ ਉਪਰੰਤ ਨੇਤਰਦਾਨ ਤੇ ਸਰੀਰ ਦਾਨ ਕਰਕੇ ਸਵਸਥ ਸਮਾਜ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਹਰੇਕ ਇਨਸਾਨ ਨੂੰ ਅਪਣੇ ਸਰੀਰ ਦੀ ਤੰਦਰੁਸਤੀ ਲਈ ਰੱਕਤ ਦਾਨ ਕਰਦੇ ਰਹਿਣਾ ਚਾਹੀਦਾ ਹੈ

ਇਸ ਮੌਕੇ ਤੇ ਡਾ ਨਿਰਮਲ ਨੇ ਆਖਿਆ ਕਿ ਸਾਡੇ ਵੱਲੋ ਦਾਨ ਕੀਤਾ ਗਿਆ ਰੱਕਤ ਕਿਸੇ ਜਰੂਰਤ ਮੰਦ ਦੀ ਖੂਨ ਦੀ ਲੋੜ ਪੂਰੀ ਕਰ ਸਕਦਾ ਹੈ,ਜਿਸ ਨਾਲ ਸਾਡੇ ਸਰੀਰ ਤੇ ਕੋਈ ਮਾੜਾ ਅਸਰ ਨਹੀ ਪੈਦਾ,ਉਨ੍ਹਾ ਆਖਿਆ ਕਿ ਸਾਡੇ ਸਰੀਰ ਵਿੱਚ ਲੋੜ ਤੋਂ ਵੱਧ ਖੂਨ ਖਤਰਨਾਕ ਹੈ ਜਿਸ ਕਰਕੇ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਹਰੇਕ ਇਨਸਾਨ ਨੂੰ ਅਪਣੇ ਸਰੀਰ ਦੀ ਤੰਦਰੁਸਤੀ ਲਈ ਰੱਕਤ ਦਾਨ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਹੋਰਨਾ ਤੋ ਇਲਾਵਾ ਰੋਮੀ ਮਨਹੋਤਾ, ਸੰਜੂ ਢੋਲਵਾਹਾ, ਹਰਪਾਲ ਸਿੰਘ ਭੱਟੀ ਸਮੇਤ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।

 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!