ਅੱਡਾ ਚੌਲਾਂਗ ਵਿੱਚ ਬੀਤੀ ਰਾਤ ਚੋਰੀ ਦੀ ਅਸਫਲ ਕੋਸ਼ਿਸ਼…
attempt to theft of a bank

ਅੱਡਾ ਚੌਲਾਂਗ ਵਿੱਚ ਬੀਤੀ ਰਾਤ ਚੋਰੀ ਦੀ ਅਸਫਲ ਕੋਸ਼ਿਸ਼…

ਪੰਜਾਬ ਨੈਸ਼ਨਲ ਬੈਂਕ ਅੱਡਾ ਚੌਲਾਗ ਵਿੱਖੇ ਚੋਰਾ ਵੱਲੋ ਕੀਤੀ ਗਈ ਅਸੱਫਲ ਕੋਸ਼ਿਸ਼

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਪੀ ਐੱਨ ਬੀ ਬੈਂਕ ਅੱਡਾ ਚੌਲਾਂਗ ਵਿੱਚ ਬੀਤੀ ਰਾਤ ਚੋਰੀ ਦੀ ਅਸਫਲ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਬੈਂਕ ਮੁਲਾਜ਼ਮ ਸੀਮਾ ਮੈਡਮ ਨੇ ਏ ਟੀ ਐਮ ਦਾ ਸਵੇਰੇ ਦਰਵਾਜ਼ਾ ਖੋਲ੍ਹਿਆ ਤਾ ਦੇਖਿਆ ਕਿ ਬੈਂਕ ਦੇ ਮੋਹਰੇ ਰੋਸ਼ਨਦਾਨ ਦੀ ਭੰਨ-ਤੋੜ ਕੀਤੀ ਹੋਈ ਸੀ।ਇਸ ਸਬੰਧੀ ਉਸ ਨੇ ਤੁਰੰਤ ਬੈਂਕ ਮੈਨੇਜਰ ਅਰਵਿੰਦ ਪਾਲ ਸਰਮਾਂ ਨੂੰ ਸੂਚਿਤ ਕੀਤਾ,ਜਿਸ ਦੇ ਤੁਰੰਤ ਬਾਅਦ ਘਟਨਾ ਸਬੰਧੀ ਮੈਨਜਰ ਵੱਲੋਂ ਤੁਰੰਤ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ।ਸੂਚਨਾ ਦੇ ਤੁਰੰਤ ਬਾਅਦ ਮੌਕੇ ਤੇ ਪਹੁਚੇ ਏ ਐਸ ਆਈ ਦਰਸ਼ਨ ਸਿੰਘ ਮੌਕੇ ਜਿਨ੍ਹਾਂ ਨੇ ਬੈਂਕ ਦਾ ਜ਼ਿੰਦਾ ਖੁਲਵਾਇਆ ਤੇ ਘਟਨਾ ਸਬੰਧੀ ਮੌਕੇ ਤੇ ਛਾਣਬੀਣ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਬੈਂਕ ਮੈਨੇਜਰ ਅਰਵਿੰਦ ਤੇ ਐਸ ਐਚ ਓ ਟਾਂਡਾ ਬਿਕਰਮ ਸਿੰਘ ਨੇ ਦੱਸਿਆ ਕਿ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਬੈਂਕ ਵਿੱਚ ਉਪਕਰਨਾਂ ਦੀ ਖੋਜ ਭੰਨਤੋੜ ਕੀਤੀ ਗਈ ਹੈ।

ਅਲਮਾਰੀਆਂ ਦੇ ਜਿੰਦੇ ਭੰਨੇ ਗਏ ਹਨ। ਸਟਰੌਂਗ ਰੂਮ ਤੱਕ ਪਹੁੰਚੇ ਹਨ, ਪਰ ਅੱਗੇ ਕੋਈ ਵੀ ਕਾਰਵਾਈ ਨਹੀਂ ਹੋਈ । ਸੀ ਸੀ ਟੀ ਵੀ ਦੀ ਮਦਦ ਲਈ ਜਾ ਰਹੀ ਹੈ ਜਿਸ ਤਹਿਤ ਭਰੋਸਾ ਦਿਤਾ ਜਾ ਰਿਹਾ ਹੈ ਕਿ ਦੋਸ਼ੀ ਜਲਦੀ ਹੀ ਪੁਲਸ ਦੀ ਗ੍ਰਿਫਤ ਵਿੱਚ ਹੋਣਗੇ ।