ਡਾ ਸਿਆਲਕਾ ਤੇ ਸੰਤ ਸੀਚੇਵਾਲ ਦਰਮਿਆਨ ਹੋਈ ਮੀਟਿੰਗ,

ਕਪੂਰਥਲਾ / ਸੁਲਤਾਨਪੁਰ ਲੋਧੀ 9 ਜੂਨ (ਕੌੜਾ)-

Appeal to Save Nature / ਕੁਦਰਤੀ ਜੀਵਨ ਜਿਉਣ ਲਈ ਮਾਨਵੀਸਮਾਜ ਨੂੰ ਪ੍ਰੇਰਿਤ ਕਰਨ

ਬੀਤੇ ਦਿਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਨਿਰਮਲ ਕੁੱਟੀਆ ਵਿਖੇ ਪਹੁੰਚ ਕੇ ਵਾਤਾਵਰਣ ਪ੍ਰੇਮੀ ਅਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ।
ਡਾ ਸਿਆਲਕਾ ਤੇ ਸੰਤ ਸੀਚੇਵਾਲ ਦਰਮਿਆਨ ਹੋਈ ਮੀਟਿੰਗ ‘ਚ ਸਮਾਜ ‘ਚ ਟੁੱਟ ਰਹੇ ਮਾਨਵੀ ਸਬੰਧਾਂ ਨੂੰ ਟੁੱਟਣ ਤੋਂ ਬਚਾਉਣ ਅਤੇ ਰੂੜੀਵਾਦੀ ਪ੍ਰੰਪਰਾਵਾਂ ਅਤੇ ਸਮਾਜਿਕ ਅਲਾਮਤਾਂ ਨਾਲ ਕਰੜੇ ਹੱਥੀਂ ਨਜਿੱਠਣ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨ ਲਈ ਰਜ਼ਾਮੰਦੀ ਬਣੀ।
ਸਮਾਜ ਨੂੰ ਪਲੀਤ ਕਰ ਰਹੇ ਗੈਰ ਜ਼ਿੰਮੇਵਾਰ ਵਿਵਹਾਰ ਨੂੰ ਸਲੀਕੇ ‘ਚ ਤਬਦੀਲ ਕਰਦਿਆਂ ਹਰ ਵਿਅਕਤੀ ਨੂੰ ਬਣਦੇ ਫਰਜ਼ਾਂ ਪ੍ਰਤੀ ਸੁਚੇਤ ਕਰਨਾ ਸਮੇਂ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਕੁਦਰਤੀ ਜੀਵਨ ਜਿਉਣ ਲਈ ਮਾਨਵੀਸਮਾਜ ਨੂੰ ਪ੍ਰੇਰਿਤ ਕਰਨ ਲਈ ਡਾ ਸਿਆਲਕਾ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ।

ਦਰੱਖਤਾਂ ਦੀ ਸਾਂਭ ਸੰਭਾਲ  ਲਈ /Appeal to Save Nature

ਧਰਤੀ ਦੀ ਕੁੱਖ ਨੂੰ ਆਬਾਦ ਰੱਖਣ ਅਤੇ ਵਕਤੀ ਲਾਭਾਂ ਤੋਂ ਕਿਸਾਨ ਟ੍ਰੇਡ ਨੂੰ ਜਾਗਰੂਕ ਕਰਦਿਆਂ ਪੌਦਿਆਂ ਨੂੰ ਬਹੁ ਗਿਣਤੀ ‘ਚ ਲਗਾਉਣ ਅਤੇ ਦਰੱਖਤਾਂ ਦੀ ਸਾਂਭ ਸੰਭਾਲ ਕਰਨ ਲਈ ਜਨਤਕ ਹਿੱਤ ‘ਚ ਸੁਨੇਹਾ ਦੇਣ ਲਈ ਹਰ ਹੀਲਾ ਕਰਨ ਲਈ ਫੈਸਲਾ ਲਿਆ ਗਿਆ।

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਪੰਚਾਇਤਾਂ, ਪਤਵੰਤੇਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬਣਦਾ ਫਰਜ਼ ਨਿਭਾਉਣ ਦਾ ਖੁੱਲ੍ਹਾ ਸੱਦਾ ਦਿਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ ਸਿਆਲਕਾ ਨੂੰ ਸਾਦਾ ਜੀਵਨ ਜਿਉਣ ਅਤੇ ਕੁਦਰਤ ਨਾਲ ਪਿਆਰ ਕਰਨ ਦਾ ਸੱਦਾ ਦਿਤਾ।

ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਹੋਕੇ ਨੂੰ ਅਮਲ

ਉਨ੍ਹਾ ਨੇ ਕਿਹਾ ਕਿ ਸਾਨੂੰ ਸੰਵਿਧਾਨ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਹੋਕੇ ਨੂੰ ਅਮਲ ‘ਚ ਲਿਆ ਕੇ ਸਮਾਜ ਲਈ ਪ੍ਰੇਰਨਾ ਸ੍ਰੋਤ ਬਣਨਾ ਚਾਹੀਦਾ ਹੈ। ਇਸ ਮੌਕੇ ਡਾ ਸਿਆਲਕਾ ਅਤੇ ਸੰਤ ਸੀਚੇਵਾਲ ਵਿੱੱਚਕਾਰ ਸਿਖਿਆ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁਕੱਣ ਅਤੇ ਮਨੁੱਖੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਉਂਣ ਲਈ ਲੋੜੀਂਦੇ ਯਤਨ ਕਰਨ ਦੇ ਵਿਸ਼ੇ ਤੇ ਵੀ ਚਰਚਾ ਹੋਈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਉਹ ਧਾਰਮਿਕ ਮੰਚ ਤੋਂ ਸਮਾਜ ਨੂੰ ਹੋਕਾ ਦੇਣ ਕਿ ਖਰਚੀਲੇ ਰੀਤੀ ਰਿਵਾਜ਼ਾ ਤੋਂ ਤੌਬਾ ਕਰਦੇ ਹੋਏ ਸਾਦੇ ਵਿਆਹ ਕਰਨ ਅਤੇ ਬੇਲੋੜੇ ਰਸਮ ਰਿਵਾਜ਼ਾਂ ਨੂੰ ਤਿਲਾਂਜਲੀ ਦੇਣ।
ਇਸ ਮੌਕੇ ਉਨਾਂ ਦੇ ਨਾਲ ਹੁਸਨਪ੍ਰੀਤ ਸਿੰਘ ਸਿਆਲਕਾ, ਲੋਕ ਸੰਪਰਕ ਅਫਸਰ ਸ੍ਰ ਸਤਨਾਮ ਸਿੰਘ ਗਿੱਲ,ਪੀਏ ਸਿਵਜੌਤ ਸਿੰਘ ਸਿਆਲਕਾ ਆਦਿ ਹਾਜਰ ਸਨ।Appeal to Save Nature

 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!