(ਗੁ)ਟਾਹਲੀ ਸਾਹਿਬ ਵਿੱਖੇ ਗੁਰਮਤਿ ਸਮਾਗਮ ਕਰਵਾਇਆ ਗਿਆ.
6th Guru Birthday celebrations

(ਗੁ)ਟਾਹਲੀ ਸਾਹਿਬ ਵਿੱਖੇ ਗੁਰਮਤਿ ਸਮਾਗਮ ਕਰਵਾਇਆ ਗਿਆ.

6th Guru Birthday celebrations / ਛੇਵੀ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਮੌਕੇ

(ਗੁ)ਟਾਹਲੀ ਸਾਹਿਬ ਵਿੱਖੇ ਗੁਰਮਤਿ ਸਮਾਗਮ ਕਰਵਾਇਆ ਗਿਆ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਅੱਜ ਪ੍ਰਕਾਸ਼ ਪੁਰਬ ਛੇਵੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਗੁ: ਟਾਹਲੀ ਸਾਹਿਬ ਪਾਤਿਸ਼ਾਹੀ (ਛੇਵੀ) ਪਿੰਡ ਮੂਨਕਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਪੰਥਕ,ਰਾਜਨੀਤਕ ਸ਼ਖਸ਼ੀਅਤਾ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਸ਼ਖਸ਼ੀਅਤਾਂ,ਸਮਾਜ ਸੇਵੀ ਸੰਸਥਾਵਾ ਦੇ ਮੁਖੀਆ ਅਤੇ ਕਿਸਾਨ ਜਥੇਬੰਦੀਆਂ ਵਲੋਂ ਹਾਜਰੀ ਭਰੀ ਗਈ।

ਸੰਗਤਾਂ ਦਾ ਭਾਰੀ ਇਕੱਠ

ਜਿਨਾਂ ਵਿੱਚੋਂ ਦੋਆਬਾ ਕਿਸਾਨ ਕਮੇਟੀ ਪੰਜਾਬ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸ: ਜੰਗਵੀਰ ਸਿੰਘ ਚੌਹਾਨ, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ ਅਤੇ ਸਰਬੱਤ ਦਾ ਭਲਾ ਸੇਵਾ ਸੋਸਾਈਟੀ ਮੂਨਕਾਂ ਦੇ ਮੁੱਖ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਦਾ ਕਿਸਾਨੀ ਸੰਘਰਸ਼ ਦਿੱਲੀ ਅੰਦੋਲਨ ਵਿੱਚ ਅਹਿਮ ਯੋਗਦਾਨ ਨਿਭਾਉਣ ਲਈ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲੇ ਵਾਲਿਆ ਵਲੋਂ ਵਿਸ਼ੇਸ਼ ਸਨਮਾਨ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਕੀਤਾ ਗਿਆ। ਇਸ ਮੌਕੇ ਬਾਬਾ ਨਿਹਾਲ ਸਿੰਘ ਜੀ ਨੇਂ ਅੰਦੋਲਨ ਨੂੰ ਜਿੱਤਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਸ: ਜੰਗਵੀਰ ਸਿੰਘ ਚੌਹਾਨ ਸਮੇਤ ਕਿਸਾਨ ਆਗੂਆਂ ਨੂੰ ਚੜ੍ਹਦੀ ਕਲ੍ਹਾ ਵਿੱਚ ਰਹਿਣ ਦਾ ਹੌਂਸਲਾ ਦਿੱਤਾ,ਇਸ ਮੌਕੇ ਤੇ ਵੱਖ ਵੱਖ ਬੁਲਾਰਿਆ, ਕੀਰਤਨੀ ਜੱਥਿਆਂ,ਕਵੀਸ਼ਰੀ ਜਥਿਆਂ ਨੇ ਸੰਗਤਾ ਨੂੰ ਗੁਰਬਾਣੀ ਨਾਲ ਜੋੜਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ

ਸ੍ਰੀਮਤੀ ਨੀਨਾ ਤਾਂਗੜੀ ਦੇ ਕਨੇਡਾ ਵਿਚ ਐਸੋਸੀਏਟ ਮਨਿਸਟਰ ਔਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ ਮਨੇਜਰ ਬਣਨ ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਛੋਟਾ ਜਿਹਾ ਸਮਾਰੋਹ ਕੀਤਾ ਗਿਆ ਅਤੇ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਗਏ 

डॉ. भीम राव अंबेडकर फ्री ट्यूशन सेंटर गांव भागोराईयां सुलतानपुर लोधी को शिक्षा के प्रचार प्रसार के लिये कंपूयटर भेंट किया गया।