ਬੀਬੀ ਜਗੀਰ ਕੌਰ ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨ ਮਿਲਣ ਤੇ ਜਥੇਦਾਰ ਡੋਗਰਾਂਵਾਲ ਵੱਲੋਂ ਵਧਾਈ 

ਬੀਬੀ ਜਗੀਰ ਕੌਰ ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨ ਮਿਲਣ ਤੇ ਜਥੇਦਾਰ ਡੋਗਰਾਂਵਾਲ ਵੱਲੋਂ ਵਧਾਈ
ਕਪੂਰਥਲਾ,23 ਮਈ ( ਕੌੜਾ )-ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੋਰ  ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨ ਮਿਲਣ ਤੇ ਦੇਸ਼ ਵਿਦੇਸ਼ ਤੋਂ  ਵਧਾਈ ਸੰਦੇਸ਼ ਮਿਲ ਰਹੇ ਹਨ ਅਤੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ ਹੈ। ਉਕਤ ਜਾਣਕਾਰੀ ਸਮੂਹ ਪੱਤਰਕਾਰਾਂ ਨੂੰ ਦੇਣ ਉਪਰੰਤ ਜਥੇਦਾਰ ਜਰਨੈਲ ਸਿੰਘ  ਡੋਗਰਾਵਾਲਾ( ਮੈਂਬਰ ਐਸ ਜੀ ਪੀ ਸੀ )  ਨੇ ਬੀਬੀ ਜਗੀਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈਆਂ ਦਿਤੀਆਂ। ਇਸ ਮੌਕੇ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਕਿਹਾ ਕੇ ਇਕ ਬੜੇ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨ ਪ੍ਰਾਪਤ ਹੋਇਆ ਹੈ। ਉਸ ਤ ਵੀ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਐਵਾਰਡ ਇੱਕ ਮਹਿਲਾ ਆਗੂ ਨੂੰ ਮਿਲਿਆ ਹੈ।
ਉਹਨਾਂ ਕਿਹਾ ਕਿ ਬੀਬੀ  ਜਗੀਰ ਕੌਰ ਨੇ ਸਿੱਖ ਕੌਮ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਸੇਵਾ ਨਿਭਾਈ ਹੈ। ਇਸ ਮੌਕੇ ਤੇ ਜਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ ( ਕੋਮੀ ਸੀਨੀਅਰ ਮੀਤ ਪ੍ਰਧਾਨ ਬੀ ਸੀ ਵਿੰਗ) ਤੇ ਅਮਨਦੀਪ ਸਿੰਘ ਭਵਾਨੀਪੁਰ ਅਤੇ ਅਤੇ ਹੋਰ ਹਾਜ਼ਰ ਸਨ