ਸਿਹਤ ਮਹਿਕਮੇ ਚ ਖਾਲੀ ਪਈਆਂ ਡਾਕਟਰਾਂ ,ਨਰਸਾਂ ਤੇ ਹੋਰ  ਟੈਕਨੀਸ਼ਅਨਾ ਦੀਆਂ  ਅਸਾਮੀਆਂ ਭਰੀਆਂ ਜਾਣ..
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਬਾਜਵਾ

ਸਿਹਤ ਮਹਿਕਮੇ ਚ ਖਾਲੀ ਪਈਆਂ ਡਾਕਟਰਾਂ ,ਨਰਸਾਂ ਤੇ ਹੋਰ  ਟੈਕਨੀਸ਼ਅਨਾ ਦੀਆਂ  ਅਸਾਮੀਆਂ ਭਰੀਆਂ ਜਾਣ..

Vacancies of Doctors be Filled / ਦਿੱਲੀ ਮੋਰਚਾ ਮਜ਼ਬੂਤ ਕਰੋ ਤਹਿਤ 15 ਮਈ ਨੂੰ  ਕਿਸਾਨਾਂ ਦਾ  ਵੱਡਾ ਕਾਫ਼ਲਾ ਦਿੱਲੀ   ਕੂਚ ਕਰੇਗਾ

ਕਪੂਰਥਲਾ , 11 ਮਈ (ਕੌੜਾ)-ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਤੇ ਸੂਬਾ ਕਮੇਟੀ  ਮੈਂਬਰ ਬਲਵਿੰਦਰ ਸਿੰਘ ਬਾਜਵਾ ਨੇ ਪ੍ਰੈੱਸ ਦੇ ਨਾਲ  ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਕਣਕ ਦੀ ਸਾਂਭ ਸੰਭਾਲ ਤੋਂ ਵਿਹਲੇ ਹੋ ਕੇ ਦਿੱਲੀ ਕੁਚ ਦੀਆ ਤਿਆਰੀਆਂ ਵੱਡੀ  ਪੱਥਰ ਤੇ ਕਰ ਰਹੇ ਹਨ  ।ਦਿੱਲੀ ਬਾਰਡਰਾਂ ਤੇ ਲੱਗੇ ਪੱਕੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ।
ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਪ੍ਰੇਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੁਲਤਾਨਪੁਰ ਲੋਧੀ  ਤਹਿਸੀਲ ਦੇ ਪਿੰਡਾਂ ਪੁਰਾਣਾ ਠੱਟਾ, ਮੰਗੂਪੁਰ, ਹੁਸੈਨਪੁਰ , ਦੂਲੋਵਾਲ , ਨੂਰੋਵਾਲ  ,ਬੂਲਪੁਰ ਆਦਿ ਚ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ ਤੇ ਉਨ੍ਹਾਂ ਨੂੰ ਦਿੱਲੀ ਪਹੁੰਚਣ ਤੇ ਜਨਤਕ ਉਗਰਾਹੀ  ਲਈ ਕਿਹਾ ਗਿਆ  ।

ਬਿਮਾਰੀ ਸਬੰਧੀ ਮਾਹਰਾਂ ਦੀਆਂ ਰਾਵਾਂ ਨੂੰ ਦਰ ਕਿਨਾਰੇ ਕੀਤਾ ਗਿਆ

 

ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੇ ਇਹ ਦੋਸ਼ ਲਾਇਆ   ਕਿ ਸਰਕਾਰ ਨੇ ਕਵਿਡ 19 ਦੇ ਭਿਆਨਕ ਸਮਿਆਂ  ਚ ਆਪਣਾ ਸਿਹਤ ਸਬੰਧ ਮਜ਼ਬੂਤ ਕਰਨ ਦਿ   ਬਜਾਏ ਵਿਰੋਧੀ  ਭਾਰਤ ਦੀਆਂ ਸਰਕਾਰਾਂ ਤੋੜਨ ਤੇ ਸੂਬਿਆਂ ਵਿੱਚ ਚੋਣ ਕਰਾਉਣ ਦੀ   ਗ਼ਲਤੀਆਂ ਕੀਤੀਆਂ। ਬਿਮਾਰੀ ਸਬੰਧੀ ਮਾਹਰਾਂ ਦੀਆਂ ਰਾਵਾਂ ਨੂੰ ਦਰ ਕਿਨਾਰੇ ਕੀਤਾ ਗਿਆ  ।ਜਦੋਂ ਬਿਮਾਰੀ ਦਾ ਜ਼ੋਰ ਪਿਆ ਤਾਂ ਸਮੁੱਚਾ  ਸਿਹਤ ਸਬੰਧੀ ਤਹਿਸ ਨਹਿਸ ਹੋ ਗਿਆ। ਅੱਜ  ਹਾਲਾਤ ਇਹ ਹੈ ਕਿ ਨਾ ਮਰੀਜ਼ਾਂ ਨੂੰ ਹਸਪਤਾਲਾਂ ਚ ਥਾਂ ਮਿਲ ਰਹੀ ਹੈ ਨਾ ਆਕਸੀਜਨ ਨਾ ਵੇੈਟੀ -ਲੇੈਟਰ, ਨਾ ਦਵਾਈਆਂ ਤੇ ਨਾ ਹੀ ਸੰਸਕਾਰਾਂ ਲਈ ਜਗ੍ਹਾ  ।

ਸਿਹਤ ਮਹਿਕਮੇ ਚ ਖਾਲੀ ਪਈਆਂ ਡਾਕਟਰਾਂ ,ਨਰਸਾਂ ਤੇ ਹੋਰ  ਟੈਕਨੀਸ਼ਅਨਾ ਦੀਆਂ  ਅਸਾਮੀਆਂ ਭਰੀਆਂ ਜਾਣ

 

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬਿਮਾਰੀ ਤੇ ਕਾਬੂ ਪਾਉਣ ਲਈ ਸਰਕਾਰ  ਸਮੁੱਚਾ ਸਿਹਤ ਸਬੰਧ ਆਪਣੇ ਹੱਥਾਂ ਚ ਲਵੇ  ।ਸਿਹਤ ਮਹਿਕਮੇ ਚ ਖਾਲੀ ਪਈਆਂ ਡਾਕਟਰਾਂ ,ਨਰਸਾਂ ਤੇ ਹੋਰ  ਟੈਕਨੀਸ਼ਅਨਾ ਦੀਆਂ  ਅਸਾਮੀਆਂ ਭਰੀਆਂ ਜਾਣ ,ਸਿਹਤ ਮਹਿਕਮੇ ਦਾ ਨਿਜੀਕਰਨ ਬੰਦ ਕਰਕੇ  ਸਮੁੱਚਾ  ਸਿਹਤ ਸਬੰਧੀ ਜਨਤਕ ਕੀਤਾ ਜਾਵੇ ।ਨਿੱਜੀਕਰਨ ਨੇ ਪਹਿਲਾਂ ਹੀ ਸਭ ਕੁਝ ਬਰਬਾਦ ਕਰ ਦਿੱਤਾ ਹੈ lਕਵਿਡ -19 ਦੇ  ਸਮਿਆਂ ਚੋਂ ਨਿਜੀਕਰਨ ਤੇ ਨੁਕਸਾਨ ਨੂੰ ਵੇਖਦਿਆਂ  ਅਤੇ  ਇਟਲੀ , ਯੂਰਪ ਦੇ ਹੋਰ ਦੇਸ਼ਾਂ ਨੇ ਨਿਜੀਕਰਨ ਖਤਮ ਕਰਕੇ ਸਮੁੱਚਾ   ਸਿਹਤ ਸਬੰਧੀ ਆਪਣੇ ਹੱਥਾਂ ਚ ਲੈ ਲਿਆ ਹੈ ।ਜਿਸ ਨਾਲ ਬਿਮਾਰੀ ਨੂੰ ਕੰਟਰੋਲ ਕਰਨ ਚ ਸਫਲਤਾ ਮਿਲੀ ਹੈ। ਸਰਕਾਰ ਨੂੰ ਚੰਗੀਆਂ ਗੱਲਾਂ  ਅਪਨਾ ਲੈਣੀਆਂ ਚਾਹੀਦੀਆਂ ਹਨ  ।ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਤਕ  ਕਾਨੂੰਨ ਵਾਪਸ ਰੱਦ ਨਹੀਂ ਹੁੰਦੇ ਕਿਸਾਨ ਦਿੱਲੀ ਉਂ ਵਾਪਸ ਨਹੀਂ ਮੁੜਨਗੇ।