ਸਕੂਲਾਂ ਦਾ ਸਮਾਂ ਘੱਟ ਕੀਤਾ ਜਾਵੇ-ਜਵੰਧਾ , ਔਲਖ

ਅਧਿਆਪਕ ਦਲ ਪੰਜਾਬ (ਜਵੰਧਾ) ਦੀ ਸੂਬਾ ਪੱਧਰੀ ਜੂਮ ਮੀਟਿੰਗ ਹੋਈ

ਸਕੂਲਾਂ ਦਾ ਸਮਾਂ ਘੱਟ ਕੀਤਾ ਜਾਵੇ-ਜਵੰਧਾ , ਔਲਖ

ਕਪੂਰਥਲਾ 12 ਮਈ (ਕੌੌੌੜਾ)-ਅਧਿਆਪਕ ਦਲ ਪੰਜਾਬ (ਜਵੰਧਾ) ਦੀ ਸੂਬਾ ਪੱਧਰੀ ਜੂਮ ਮੀਟਿੰਗ ਸੂਬਾ ਸਰਪ੍ਰਸਤ ਸ: ਹਰਦੇਵ ਸਿੰਘ ਜਵੰਧਾ, ਸੂਬਾ ਪ੍ਰਧਾਨ ਸ: ਜਸਵਿੰਦਰ ਸਿੰਘ ਔਲਖ, ਸੂਬਾ ਸਕੱਤਰ ਜਨਰਲ ਅਮਰਜੀਤ ਸਿੰਘ ਘੁਡਾਣੀ, ਸ਼੍ਰੀ ਰਵਿੰਦਰ ਗਿੱਲ ਮੋਹਾਲੀ, ਸ: ਰਾਜਦੀਪ ਸਿੰਘ ਬਰੇਟਾ ਮਾਨਸਾ, ਅੰਮ੍ਰਿਤਪਾਲ ਸਿੰਘ ਖੁਣਖੁਣਕਲਾਂ, ਸੁਖਦਿਆਲ ਸਿੰਘ ਝੰਡ ਕਪੂਰਥਲਾ,ਆਤਮਜੀਤ ਸਿੰਘ ਢਿਲੋਂ ਅੰਮ੍ਰਿਤਸਰ,

ਸੂਬਾ ਪ੍ਰਧਾਨ ਸ: ਜਸਵਿੰਦਰ ਸਿੰਘ ਔਲਖ,

ਰਵਿੰਦਰਜੀਤ ਸਿੰਘ ਪੰਨੂ ਗੁਰਦਾਸਪੁਰ, ਸ਼ਮਸ਼ੇਰ ਸਿੰਘ ਧਾਲੀਵਾਲ ਫਤਿਹਗੜ ਸਾਹਿਬ,ਸੁਖਦੇਵ ਸਿੰਘ ਠੀਕਰੀਵਾਲ ਬਰਨਾਲਾ,ਜਗਤਾਰ ਸਿੰਘ ਬਾਠ ਬਠਿੰਡਾ,ਗੁਰਵਿੰਦਰ ਸਿੰਘ ਮੁਕਤਸਰ ਸਾਹਿਬ,ਸੁੱਚਾ ਸਿੰਘ ਪਠਾਨਕੋੇਟ,ਨਵਤੇਜ ਸਿੰਘ ਵੜੈਚ ਸੰਗਰੂਰ,ਰਜਿੰਦਰ ਸਿੰਘ ਢਿਲੋਂ ਤਰਨਤਾਰਨ,ਮੁਕੇਸ਼ ਕੁਮਾਰ ਰੋਪੜ ਵਿਚਕਾਰ ਹੋਈ।

ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਕੋਲੋ ਮੰਗ

ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਕੋਲੋ ਮੰਗ ਕੀਤੀ  ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਕੋਰੋਨਾ ਕਰਕੇ ਸਥਿਤੀ ਖਰਾਬ ਹੋ ਰਹੀ ਹੈ। ਪੰਜਾਬ ਸਰਕਾਰ ਵਲੋਂ  ਪਹਿਲਾਂ ਹੀ ਬੈਂਕਾਂ ਦਾ ਸਮਾਂ, ਦੁਕਾਨਾਂ ਦੇ ਖੁੱਲਣ ਦਾ ਸਮਾਂ ਘੱਟ ਕਰ ਦਿੱਤਾ ਗਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਸਕੂਲਾਂ ਦਾ ਸਮਾਂ ਵੀ 8 ਤੋਂ 11.15 ਕਰ ਦਿੱਤਾ ਜਾਵੇ ਤਾਂ ਜੋ ਅਧਿਆਪਕ ਵਰਗ ਜੋ ਕਿ ਫਰੰਟ ਲਾਈਨ ਵਾਰੀਅਰਜ ਹਨ, ਉਹ ਵੀ ਇਸ ਨਾਮੁਰਾਦ ਬੀਮਾਰੀ ਤੋਂ ਬੱਚ ਸਕਣ। ਕਿਉਂਕਿ ਪਿਛਲੇ ਦਿਨ੍ਹਾਂ ਚ ਪੰਜਾਬ ਦੇ ਕਾਫੀ ਅਧਿਆਪਕ ਇਸ ਬੀਮਾਰੀ ਕਾਰਣ ਆਪਣੀ ਜਾਨ ਗੁਆ ਚੁੱਕੇ ਹਨ। ਆਪ ਜੀ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਇੰਨ੍ਹੇ ਸਮੇ੍ਹ ਵਿੱਚ ਅਧਿਆਪਕ ਸਕੂਲ ਵਿੱਚ ਰਹਿ ਕੇ ਵਿਿਦਆਰਥੀਆਂ ਦੇ ਨਵੇਂ ਦਾਖਲੇੁ ਅਤੇ ਗ੍ਰਾਂਟਾਂ ਖਰਚਣ ਦਾ ਕੰਮ ਕਰ ਸਕਦੇ ਹਨ ਅਤੇ ਬਾਕੀ ਸਮਾਂ ਘਰ ਵਿੱਚ ਰਹਿ ਕੇ    ਆਨਲਾਈਨ ਪੜਾਈ ਵੀ ਕਰਵਾ ਰਹੇ ਹਨ