ਨਕੋਦਰ ( ਰਵਿੰਦਰ ਵਰਮਾ )
Ayurvedic Clinic Nakodar / ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ ਪੁਰਾਣੀਆਂ ਬਿਮਾਰੀਆਂ ਦੇ ਮਾਹਿਰ ਅਤੇ ਸੰਸਥਾਪਕ

ਪ੍ਰਸਿੱਧ ਡਾ ਤਰਲੋਚਨ ਸਿੰਘ ਤੇਜੀ ਵੱਲੋਂ ਕੀਤਾ ਗਿਆ. ਸੁਖਮਨੀ ਸਾਹਿਬ ਜੀ ਦੇ ਪਾਠ ਉਪਹੰਤ ਰਿਖੀ ਚੇਤਨ ਸਿੰਘ (ਜੋਤਸ਼ੀ ) ਵੱਲੋਂ ਇਕ ਸ਼ਬਦ ਦੀ ਹਾਜ਼ਰੀ ਲਗਵਾਈ ਗਈ
ਬੜੇ ਹੀ ਭਾਵੁਕ ਲਹਿਜੇ ਨਾਲ ਅਰਦਾਸ .

ਉਪਰੰਤ ਸੁਖਦੇਵ ਸਿੰਘ ਅਕਾਉਂਟੈਂਟ ਵੱਲੋਂ ਇਕ ਸ਼ਬਦ ਅਤੇ ਅਨੰਦ ਸਾਹਿਬ ਪੜ੍ਹਿਆ ਗਿਆ ਤੇ ਅਰਦਾਸ ਬੜੇ ਹੀ ਭਾਵੁਕ ਲਹਿਜੇ ਨਾਲ ਸੁਖਦੇਵ ਸਿੰਘ ਅਕਾਊਂਟੈਂਟ ਹੁਰਾਂ ਵੱਲੋਂ ਕੀਤੀ ਗਈ ਜਿਸ ਵਿੱਚ ਸਰਬੱਤ ਦੇ ਭਲੇ ਲਈ ਕੋਰੋਨਾ ਬਿਮਾਰੀ ਤੋਂ ਨਿਜਾਤ ,ਕੁੰਵਰ ਕਲੀਨਿਕ ਦੇ ਡਾਕਟਰਾਂ ਦੇ ਹੱਥ ਵਿੱਚ ਸਫ਼ਾ ਦੇਣ ਦੀ ਬੇਨਤੀ ਕੀਤੀ ਗਈ ਜਿਸ ਨਾਲ ਪਰਮਾਤਮਾ ਦੀ ਬਖ਼ਸ਼ਿਸ਼ ਸਦਕਾ ਵੱਧ ਤੋਂ ਵੱਧ ਮਰੀਜ਼ ਸਿਹਤਯਾਬ ਹੋ ਕੇ ਜਾ ਸਕਣ, ਇਨ੍ਹਾਂ ਬੇਨਤੀਆਂ ਦੇ ਨਾਲ ਉਹ ਡਾ ਕੁੰਵਰ ਇੰਦਰ ਸਿੰਘ ਦੇ ਦਾਦਾ ਜੀ (ਸਰਦਾਰ ਬੇਅੰਤ ਸਿੰਘ ਰਾਮਗੜ੍ਹੀਆ ਜੋ ਕਿ ਬਹੁਤ ਵਿਦਵਾਨ ਅਤੇ ਜੋਤਿਸ਼ ਵਿੱਦਿਆ ਦੇਵੀ ਮਾਹਰ ਸਨ , ਸਿਮਰਨ ਦੁਆਰਾ ਹਰ ਵਕਤ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ ,ਉਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀਆਂ ਸੇਵਾਵਾਂ ਲੋਕਲ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਮੁਫ਼ਤ ਦਿੱਤੀਆਂ ਜਿਸ ਕਰਕੇ ਲੋਕ ਉਨ੍ਹਾਂ ਨੂੰ ਸਤਿਕਾਰ ਵਜੋਂ ਰਿਸ਼ੀ ਜੀ ਕਹਿੰਦੇ ਸਨ )ਨੂੰ ਯਾਦ ਕਰਦਿਆਂ ਏਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ
Ayurvedic Clinic Nakodar/ਕਲੀਨਿਕ ਦੇ ਸੰਚਾਲਕ ਡਾ ਕੁੰਵਰ ਇੰਦਰ ਸਿੰਘ ਹੁਰਾਂ ਨੇ ਦੱਸਿਆ
ਇਸ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇਸ ਕਲੀਨਿਕ ਦੇ ਸੰਚਾਲਕ

ਡਾ ਕੁੰਵਰ ਇੰਦਰ ਸਿੰਘ ਹੁਰਾਂ ਨੇ ਦੱਸਿਆ ਕਿ ਨਕੋਦਰ ਸ਼ਹਿਰ ਦੇ ਡਾ ਤੇਜ਼ੀ ਕੰਪਲੈਕਸ ਵਿੱਚ ਇਹ ਪਹਿਲੀ ਡੇਅ ਕੇਅਰ ਕਲੀਨਿਕ ਹੈ ਜਿਸ ਵਿੱਚ ਪੁਰਾਣੀਆਂ ਬਿਮਾਰੀਆਂ
- ਲੀਵਰ ,
- ਹਾਰਟ
- ,ਕਿਡਨੀ ,
- ਗੋਡਿਆਂ ਦੀ ਦਰਦ ,
- ਸਰਵਾਈਕਲ
- ਮੋਟਾਪਾ,
ਔਰਤਾਂ ਦੀਆਂ ਅਤੇ ਹੋਰ ਲਾ ਇਲਾਜ ਬੀਮਾਰੀਆਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਆਯੁਰਵੇਦ , ਹੋਮਿਓਪੈਥੀ ਅਤੇ ਇਲੈਕਟ੍ਰੋਹੋਮਿਓਪੈਥੀ ਦੁਆਰਾ ਇਕ ਹੀ ਛੱਤ ਦੇ ਥੱਲੇ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਹੀ ਇਕ ਵਿਭਾਗ ਹੋਰ ਐਲੋਪੈਥੀ ਦਾ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਕਿ “ਜੋ ਜੀਅ ਆਵੇ ਸੋ ਰਾਜ਼ੀ ਜਾਵੇ “ਦੇ ਸੰਕਲਪ ਤੇ ਚਲਦਿਆਂ ਮਰੀਜ਼ਾਂ ਦਾ ਸਸਤਾ ਤੇ ਵਧੀਆ ਇਲਾਜ ਕੀਤਾ ਜਾ ਸਕੇ ।
ਮਰੀਜ਼ ਦੇ ਦਰਦ ਨੂੰ ਸਮਝ ਸਕਾਂ


ਡਾ ਕੁੰਵਰ ਇੰਦਰ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਦਾ ਦਿਨ ਮੇਰੇ ਲਈ ਹੋਰ ਵੀ ਖੁਸ਼ੀਆਂ ਭਰਪੂਰ ਹੈ ਕਿਉਂਕਿ ਇਸ ਦੀ ਸ਼ੁਰੂਆਤ ਅੱਜ ਮੇਰੇ ਛੱਬੀ ਵੇਂ ਜਨਮ ਦਿਨ ਤੇ ਕੀਤੀ ਗਈ ਹੈ ਤਾਂ ਕਿ ਮੈਂ ਆਪਣੇ ਹਰ ਖ਼ੁਸ਼ੀ ਦੇ ਮੌਕੇ ਤੇ ਵੀ ਆਪਣੇ ਮਰੀਜ਼ ਦੇ ਦਰਦ ਨੂੰ ਸਮਝ ਸਕਾਂ ਇਸ ਸਮੇਂ ਕੋਰੋਨਾ ਦਾ ਵਧ ਰਿਹਾ ਪ੍ਰਕੋਪ ਦੇਖਦੇ ਹੋਏ ਬਹੁਤ ਘੱਟ ਗਿਣਤੀ ਵਿੱਚ ਛੋਟਾ ਅਤੇ ਪ੍ਰਭਾਵਸ਼ਾਲੀ ਫੰਕਸ਼ਨ ਕੀਤਾ ਗਿਆ ਅਤੇ ਹਾਜ਼ਰ ਵਿਅਕਤੀਆਂ ਵੱਲੋਂ ਡਾਕਟਰ ਸਾਹਿਬ ਨੂੰ ਸ਼ੁਭਕਾਮਨਾਵਾਂ ( ਡੂਡਲ ਆਰਟ ,ਡਰਾਇੰਗ ਦੁਆਰਾ ਤੋਹਫ਼ੇ ਅਤੇ ਬਹੁਤ ਸਾਰਾ ਪਿਆਰ ਭੇਟ ਕੀਤਾ ਗਿਆ ) ਬਿਸਮਨ ਵੱਲੋਂ ਹੱਥ ਨਾਲ ਬਣਿਆ ਸੱਤ ਫੋਲਡ ਦਾ ਕਾਰਡ ਤੇ ਜਦ ਕੋਈ ਆਰਟਿਸਟ ਦਿਲ ਨਾਲ ਸੋਚਦਾ ਹੈ ਤੇ ਮਨ ਨਾਲ ਬਣਾਉਂਦਾ ਮੈਂ ਕੁਦਰਤੀ ਹੀ ਉਸ ਦੀ ਕਰੀਏਸ਼ਨ ਦਰਸ਼ਕਾਂ ਲਈ ਆਕਰਸ਼ਿਤ ਹੋ ਜਾਂਦੀ ਹੈ ਜੀਆ ਸਿੰਘ ਵੱਲੋਂ ਡੂਡਲ (Doodle Art) ਆਰਟ ਵਿੱਚ ਬਣਾਈ ਗਈ ਪੇਂਟਿੰਗ ਸਾਰਿਆਂ ਨੂੰ ਬਹੁਤ ਪਸੰਦ ਆਈ

ਡਾ ਮਨਦੀਪ ਸਿੰਘ ਫਿਜ਼ੀਓਥਰੈਪਿਸਟ
ਵਲੋਂ ਢੇਰ ਸਾਰਾ ਪਿਆਰ ਅਤੇ ਹੋਰ ਪਰਿਵਾਰਕ ਮੈਂਬਰ ਚਾਚੀਆਂ ਰਵਿੰਦਰ ਕੌਰ , ਚਰਨਜੀਤ ਕੌਰ ਅਤੇ ਮਾਤਾ ਪ੍ਰੋਫ਼ੈਸਰ ਸਿਮਰਨ ਕੌਰ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ੁੱਭਕਾਮਨਾਵਾਂ ਸਹਿਤ ਪਿਆਰ ਦਿੱਤਾ ਗਿਆ । ਰਵਿੰਦਰ ਵਰਮਾ (ਪਰਧਾਨ ਰੋਟਰੀ ਕਲੱਬ ਸੈਂਟਰਲ ਨਕੋਦਰ )ਅਤੇ ਸਰਦਾਰ ਬਲਦੇਵ ਸਿੰਘ ( ਰਿਟਾਇਰਡ ਚੀਫ ਅਕਾਊਂਟ ਆਫੀਸਰ ਬੀਐਸਐਨਐਲ ) ਨੇ ਬਹੁਤ ਸਾਰਾ ਪਿਆਰ ਦਿੱਤਾ ਅਤੇ ਉਨ੍ਹਾਂ ਦੀ ਪਤਨੀ ਨੇ ਹੈਪੀ ਬਰਥਡੇ ਦਾ ਗਾਣਾ ਗਾ ਕੇ ਪਰਿਵਾਰ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ।
ਹਰ ਰੋਜ਼ ਡੰਕ ਨਾਲ ਹੁਕਮਨਾਮਾ ਲਿਖਣ ਦੀ ਸੇਵਾ
ਮੈਡਮ ਸੁਖਵਿੰਦਰ ਕੌਰ ( ਜਿਹੜੇ ਕਿ ਮੋਗੇ ਦੇ ਇੱਕ ਗੁਰਦੁਆਰਾ ਸਾਹਿਬ ਵਿਚ ਹਰ ਰੋਜ਼ ਡੰਕ ਨਾਲ ਹੁਕਮਨਾਮਾ ਲਿਖਣ ਦੀ ਸੇਵਾ ਬੜੀ ਦੇਰ ਤੋਂ ਨਿਰਵਿਘਨ ਨਭਾ ਰਹੇ ਹਨ )ਨੇ ਫੋਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਜੋ ਜੀਅ ਆਵੇ ਸੋ ਰਾਜ਼ੀ ਜਾਵੇ ਦਾ ਪੋਸਟਰ ਪਿਆਰ ਵਜੋਂ ਡੰਕ ਨਾਲ ਬਣਾ ਕੇ ਦੇਣਗੇ ਫੋਨ ਤੇ ਵਧਾਈ ਦੇਣ ਵਾਲਿਆਂ ਵਿਚੋਂ ਸਰਦਾਰ ਭਗਵਾਨ ਸਿੰਘ ਮਠਾੜੂ ( ਰਿਟਾਇਰਡ chief engineer P.S.P.C.l. ) ਪ੍ਰਿਥਵੀ ਪਾਲ ਸਿੰਘ ਜੀ ਭੋਗਲ,(ਰਿਟਾਇਰਡ S.D.O PSPCL ), ਰਿਟਾਇਰਡ ਚੀਫ ਫਾਰਮਾਸਿਸਟ ਸਰਦਾਰ ਮਨਜਿੰਦਰ ਸਿੰਘ ਅਤੇ ਇੰਦਰਜੀਤ ਕੌਰ ,ਕੈਨੇਡਾ ਤੋਂ ਅਜੀਤ ਕੌਰ ,ਪਵਨੀਤ ਕੌਰ ,ਮਨਪ੍ਰੀਤ ਸਿੰਘ ,ਲੋਹੀਆਂ ਤੋਂ ਲਖ਼ਜਿੰਦਰ ਕੌਰ , ਕਮਲਜੀਤ ਸਿੰਘ , ਅਰਸ਼ਦੀਪ ਕੌਰ ,ਰਾਜਦੀਪ ਕੌਰ ਲਵਦੀਪ ਕੌਰ ਅਤੇ ਹੋਰ ਬਹੁਤ ਸਾਰਿਆਂ ਨੇ ਸ਼ੁਭਕਾਮਨਾਵਾਂ ਦਿਤੀਆਂ ।Ayurvedic Clinic Nakodar
ASCITES Cure by Electro-Homeopathy.