ਸਰਕਾਰੀ ਸਕੂਲ ਖੋਖਰ ਵਿੱਖੇ ਚੌਰਾ ਵੱਲੋ ਚੋਰੀ ਦੀ ਨਾਪਾਕ ਕੋਸ਼ਿਸ਼

ਸਰਕਾਰੀ ਸਕੂਲ ਖੋਖਰ ਵਿੱਖੇ ਚੌਰਾ ਵੱਲੋ ਚੋਰੀ ਦੀ ਨਾਪਾਕ ਕੋਸ਼ਿਸ਼
ਟਾਂਡਾ( ਅੰਮ੍ਰਿਤ ਪਾਲ ਵਾਸੂਦੇਵ)ਦਿਨ ਪ੍ਰਤੀ ਦਿਨ ਕ੍ਰਿਮਿਨਲਾ ਦੇ ਹੌਸਲੇ ਇੰਨੇ ਬੁਲੰਦ ਹੁਦੇ ਜਾ ਰਹੇ ਹਨ ਕਿ ਉਹ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕਦਰਸ਼ਕ ਬਣਿਆ ਫਿਰਦਾ ਹੈ, ਬੀਤੀ ਰਾਤ ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਖੋਖਰ ਵਿੱਖੇ ਚੌਰਾ ਵੱਲੋ ਬੁਲੰਦ ਹੌਸਲੇ ਲੈ ਕੇ ਪਿੰਡ ਦੇ ਸਰਕਾਰੀ ਸਕੂਲ ਦੇ ਤਾਲੇ ਤੋੜ ਕੇ ਦਾਖਲ ਹੋਏ, ਪਰ ਹੱਥ ਪੱਲੇ ਕੁਝ ਨਾ ਪੈਣ ਕਰਕੇ ਖਾਲੀ ਹੱਥ ਹੀ ਮੁੜ ਗਏ।