ਲੋੜਵੰਦ ਵਿਦਿਆਰਥੀਆ ਨੂੰ ਸਾਈਕਲ ,ਸਕੂਲ ਬੈਗ ਤੇ ਹੋਰ ਸਟੇਸ਼ਨਰੀ ਦਾ ਸਮਾਨ,ਤੇ ਦੂਰ ਦੁਰਾਡੇ ਤੋ ਆਉਣ ਜਾਣ ਲਈ ਮੁਫ਼ਤ ਥ੍ਰੀਵੀਲਰ

SCS School Birmpur /ਸ ਸੀ ਸੈ ਸਕੂਲ ਬੀਰਮਪੁਰ ਦੀ ਦਾਖ਼ਲਾ ਮੁਹਿੰਮ ਨੂੰ ਮਿਲ ਰਿਹਾ ਦਾਨੀ ਸੱਜਣਾ ਦਾ ਭਰਪੂਰ ਸਹਿਯੋਗ,

ਸਕੂਲ ਨੂੰ ਸਟੇਸ਼ਨਰੀ ਦੇ ਨਾਲ ਉਪਲੱਬਧ ਕਰਵਾਈਆ ਹੋਰ ਵੀ ਸਹੂਲਤਾ

ਟਾਂਡਾ(ਅੰਮ੍ਰਿਤ ਪਾਲ ਵਾਸੂਦੇਵ)ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਹੁਸ਼ਿਆਰਪੁਰ (ਸੀ ਸੈ)ਸ:ਗੁਰਸ਼ਰਨ ਸਿੰਘ ਜੀ ਦੀਆ ਹਦਾਇਤਾ ਅਨੁਸਾਰ ਸਰਕਾਰੀ ਸਕੂਲਾ ਵਿੱਚ ਦਾਖ਼ਲਾ ਵਧਾਉਣ ਦੀ ਮੁਹਿੰਮ ਤਹਿਤ ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿੱਖੇ ਸਮੂਹ ਸਕੂਲ ਸਟਾਫ ਦੇ ਉਦਮ ਸਦਕਾ

ਲੋੜਵੰਦ ਵਿਦਿਆਰਥੀਆ ਨੂੰ ਸਾਈਕਲ ,ਸਕੂਲ ਬੈਗ ਤੇ ਹੋਰ ਸਟੇਸ਼ਨਰੀ ਦਾ ਸਮਾਨ,ਤੇ ਦੂਰ ਦੁਰਾਡੇ ਤੋ ਆਉਣ ਜਾਣ ਲਈ ਮੁਫ਼ਤ ਥ੍ਰੀਵੀਲਰ

ਸਕੂਲ ਇੰਚਾਰਜ ਸਟੇਟ ਅਵਾਰਡੀ ਡਾ ਅਰਮਨਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਲੋਕਾ ਦੇ ਨਾਲ ਨਾਲ ਦਾਨੀ ਸੱਜਣਾ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ।ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਪਿੰਡ ਦੇ ਦਾਨੀ ਸੱਜਣ(ਰਿਟਾ)ਕੈਪਟਨ ਸ:ਰੇਸ਼ਮ ਸਿੰਘ ਜੀ,ਹੈਡਮਾਸਟਰ ਅਰਜਨ ਸਿੰਘ ਜੀ, ਡਾ ਸੁਰਜੀਤ ਸਿੰਘ,ਸ:ਅਮਰਜੀਤ ਸਿੰਘ, ਸ:ਗੁਰਮੁਖ ਸਿੰਘ, ਸ:ਰਘਵੀਰ ਸਿੰਘ, ਸਰਪੰਚ ਸ਼੍ਰੀ ਮਤੀ ਸੁਰਿੰਦਰ ਕੌਰ ਵੱਲੋ ਪ੍ਰਾਈਵੇਟ ਸਕੂਲਾ ਤੋਂ ਹੱਟ ਕੇ ਆਉਣ ਵਾਲੇ ਲੋੜਵੰਦ ਵਿਦਿਆਰਥੀਆ ਨੂੰ

ਸਾਈਕਲ ,ਸਕੂਲ ਬੈਗ ਤੇ ਹੋਰ ਸਟੇਸ਼ਨਰੀ ਦਾ ਸਮਾਨ,ਤੇ ਦੂਰ ਦੁਰਾਡੇ ਤੋ ਆਉਣ ਜਾਣ ਲਈ ਮੁਫ਼ਤ ਥ੍ਰੀਵੀਲਰ ,ਟਰਾਂਸਪੋਰਟ,

ਫੀਸਾ ਵਿੱਚ ਸਹੂਲਤ ਮੁਹੱਈਆ ਕਰਵਾਉਣ ਨਾਲ ਬੀਰਮਪੁਰ ਸਕੂਲ ਦੀ ਦਾਖ਼ਲਾ ਮੁਹਿੰਮ ਨੂੰ ਵੱਡਾ ਸਹਿਯੋਗ ਮਿਲਿਆ।ਦਾਨੀ ਸੱਜਣਾ ਨੇ ਅੱਗੇ ਤੋ ਵੀ ਇਸ ਸਕੂਲ ਨੂੰ ਆਪਣੀ ਨੇਕ ਕਮਾਈ ਵਿਚੋ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਇਲਾਕੇ ਦੇ ਲੋਕਾ ਨੂੰ ਆਪਣੇ ਬੱਚੇ ਇਸ ਸਕੂਲ ਵਿੱਚ ਦਾਖ਼ਲ ਕਰਾਉਣ ਦੀ ਅਪੀਲ ਕੀਤੀ। ਜਿਲਾ ਸਿੱਖਿਆ ਅਫਸਰ(ਸੈ) ਸ:ਗੁਰਸ਼ਰਨ ਸਿੰਘ ਉਪ ਜਿਲਾ ਸਿੱਖਿਆ ਅਫਸਰ ਸ਼੍ਰੀ ਰਕੇਸ਼ ਕੁਮਾਰ,ਸਿਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਸੁਲਿੰਦਰ ਠਾਕੁਰ ,ਸਕੂਲ ਦੇ ਡੀ ਡੀ ਓ ਪ੍ਰਿੰਸੀਪਲ ਡਾ ਸੰਜੀਵ ਕੁਮਾਰ ਅਤੇ ਸਕੂਲ ਇੰਚਾਰਜ ਸਟੇਟ ਅਵਾਰਡੀ ਪੰਜਾਬੀ ਲੈਕਚਰਾਰ ਡਾ ਅਰਮਨਪ੍ਰੀਤ ਨੇ ਦਾਨੀ ਸੱਜਣਾ ਵੱਲੋ ਦਿੱਤੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੌਕੇ ਦਾਖ਼ਲਾ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਐਸ ਐਮ ਸੀ ਪ੍ਰਧਾਨ ਸ:ਹਰਜਿੰਦਰ ਸਿੰਘ, ਪੰਚਾਇਤ ਮੈਂਬਰ ਦਰਸ਼ਨ ਕੌਰ ਸਕੂਲ ਅਧਿਆਪਕ ਬੀ ਐਨ ਓ ਲੈਕਚਰਾਰ ਰਸ਼ਪਾਲ ਸਿੰਘ, ਕੰਪਿਊਟਰ ਫੈਕਲਟੀ ਅਵਤਾਰ ਸਿੰਘ, ਲੈਕਚਰਾਰ ਬਲਵਿੰਦਰ ਸਿੰਘ, ਪੰਜਾਬੀ ਅਧਿਆਪਕ ਅਵਤਾਰ ਸਿੰਘ,ਦਵਿੰਦਰਪਾਲ, ਹਰਜਿੰਦਰ ਸਿੰਘ, ਰਵਿੰਦਰ ਸਿੰਘ, ਮੈਡਮ ਗੁਰਬਖਸ਼ ਕੌਰ, ਮੰਨਦੀਪ ਕੌਰ, ਊਸ਼ਾ ਰਾਣੀ ਆਦਿ ਹਾਜ਼ਰ ਸਨ।

जालंधर कैंट के मोहल्ला नंबर 32 के रहने वाले हरदेव नाहर की बेटी प्रिया नाहर व जालंधर शहर के चुगिट्टी इलाके के रहने वाले बलविंदर सिंह की बेटी पलवी