ਯਾਤਰਾ ਰਿਵਾਲਸਰ  ਆਈਲੈਂਡ ਹਿਮਾਚਲ
Island Himachal Rewalsar Sahib

ਯਾਤਰਾ ਰਿਵਾਲਸਰ ਆਈਲੈਂਡ ਹਿਮਾਚਲ

Island Himachal Rewalsar Sahib/ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੂਰਨ ਗੁਰੂ ਦੇ ਰੂਪ ਵਿੱਚ

ਪਹਾੜੀ ਦੀ ਚੋਟੀ ਤੇ ਸਥਾਪਿਤ ਗੁਰਦੁਆਰਾ ਸਾਹਿਬ

 

   ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੂਰਨ ਗੁਰੂ ਦੇ ਰੂਪ ਵਿੱਚ ਪੂਰੀ ਮਰਿਆਦਾ ਅਨੁਸਾਰ ਵਿੱਚ ਕੀਤਾ ਜਾਂਦਾ ਹੈ ਤਾਂ ਮੈਂ ਦੇਖਿਆ ਕਿ ਉਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਜੇ ਉਹ ਜਗ੍ਹਾ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੋਵੇ ਤਾਂ ਫੇਰ ਤਾਂ ਹੋਰ ਵੀ ਦਿਲ ਖਿੱਚਵੀਂ ਅਤੇ ਰੂਹਾਨੀਅਤ ਭਰਪੂਰ ਹੋ ਜਾਂਦੀ ਹੈ

 ਲੋਕ ਆਪਣੀ ਸ਼ਰਧਾ ਨਾਲ ਮੂੰਹ ਮੰਗੀਆਂ ਮੁਰਾਦਾਂ ਪਾ ਲੈਂਦੇ ਹਨ

ਪੰਜਾਬ ਦੀ ਜੰਡਿਆਲਾ ਤੋਂ ਫ਼ਗਵਾੜਾ ਤੱਕ ਸੜਕ

ਪਿੱਛੇ ਜਿਹੇ (07/04/2021) ਰਿਵਾਲਸਰ ਸਾਹਿਬ ਜਾਨ ਦਾ ਪ੍ਰੋਗਰਾਮ ਬਣਾਇਆ ਅਸੀਂ ਦੋ ਕਾਰਾਂ ਵਿੱਚ ਨਕੋਦਰ ਤੋਂ ਚੱਲ ਪਏ ਇਕ ਕਾਰ Vento ਜਿਸ ਨੂੰ ਮੈਂ ਆਪ ਡ੍ਰਾਈਵ ਕੀਤਾ ਦੂਸਰੀ ਈਕੋ ਸਪੋਰਟ ਜਿਹਨੂੰ ਮੇਰੇ ਬੇਟੇ ਅਤੇ ਭਰਾ ਨੇ ਡਰਾਈਵ ਕੀਤਾ , ਜਦ ਅਸੀਂ ਨਕੋਦਰ ਤੋਂ ਜੰਡਿਆਲਾ ਕਰੋਸ ਕੀਤਾ ਤਾਂ

ਜੰਡਿਆਲਾ ਤੋਂ ਫਗਵਾੜਾ ਖਸਤਾ ਹਾਲਤ ਸੜਕ

ਜੰਡਿਆਲਾ ਤੋਂ ਫ਼ਗਵਾੜਾ ਤੱਕ ਸੜਕ ਏਨੀ ਖ਼ਰਾਬ ਸੀ ਕੇ ਵੀਹ ਕਿਲੋਮੀਟਰ ਪਰ ਹਾਵਰ ਦੀ ਸਪੀਡ ਨਾਲ ਅਸੀਂ ਫਗਵਾੜੇ ਪਹੁੰਚੇ ਫਗਵਾੜੇ ਤੋਂ ਨੈਸ਼ਨਲ ਹਾਈਵੇਅ ਬਹੁਤ ਹੀ ਸ਼ਾਨਦਾਰ ਰੋਡ ਸੀ

ਜਦ ਅਸੀਂ ਬੰਗੇ ਤੋਂ ਵਾਇਆ ਗੜ੍ਹਸ਼ੰਕਰ ਆਨੰਦਪੁਰ ਸਾਹਿਬ ਸੜਕ ਤੇ ਪਹੁੰਚੇ ਤਾਂ ਫੇਰ ਸੜਕ ਦਾ ਉਹੀ ਹਾਲ ਸੀ ਲੋਕ ਪੰਜਾਬ ਚ ਰਹਿੰਦੇ ਹਨ ਅਤੇ ਪੰਜਾਬ ਮੇਰੇ ਅੰਦਰ ਰਹਿੰਦਾ ਹੈ ਇਸ ਲਈ ਮੈਂ ਇੱਥੇ ਲਿਖਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਾਂਗਾ ਕੇ ਗੜ੍ਹਸ਼ੰਕਰ ਆਨੰਦਪੁਰ ਸਾਹਿਬ ਜਾਣ ਵਾਲੀ ਸੜਕ ਦੀ ਏਨੀ ਮੰਦੀ ਹਾਲਤ ਮੈਂ ਮਨ ਹੀ ਮਨ ਸ਼ਰਮ ਮਹਿਸੂਸ ਕਰ ਰਿਹਾ ਸੀ ਉਹ ਵੀ ਹੋਲਾ ਮਹੱਲਾ ਤੇ ਵਿਸਾਖੀ ਪੁਰਬ ਦੇ ਦਿਨਾਂ ਵਿੱਚ ,ਓਨੀ ਹੀ ਸਪੀਡ ਨਾਲ ਕਾਰਾਂ ਚੱਲ ਰਹੀਆਂ ਸਨ.

ਕਾਰਾਂ ਦੀ ਘਸਾਈ ਟਾਇਰਾਂ ਦੀ ਘਸਾਈ ਹੋਰ ਕਾਰ ਦੀ ਸਸਪੈਂਸ਼ਨ ਦਾ ਨੁਕਸਾਨ ਇੰਨਾ ਜ਼ਿਆਦਾ ਹੋ ਰਿਹਾ ਸੀ ਕਿ ਜਿਨ੍ਹਾਂ ਪੰਜ ਸਾਲਾਂ ਵਿੱਚ ਕਾਰ ਚੱਲ ਕੇ ਹੋਣਾ ਸੀ  ਫਿਰ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਸੀ ਜਿਸ ਵੀ ਡ੍ਰਾਈਵ ਏਨੀ ਅੱਛੀ ਸੀ ਕਿ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਅਸੀਂ ਹਿਮਾਚਲ ਪਹੁੰਚ ਗਏ ਹਿਮਾਚਲ ਵਿਚ ਐਂਟਰ ਕਰਦਿਆਂ ਹੀ ਸਾਡੀ ਨਜ਼ਰ ਇਕ ਪੈਟਰੋਲ ਪੰਪ ਤੇ ਲੱਗੇ ਬੋਰਡ ਤੇ ਪਈ ਜਿਸ ਤੇ ਲਿਖਿਆ ਸੀ

ਡੀਜ਼ਲ ਪੰਜਾਬ ਨਾਲੋਂ ਤਿੱਨ ਰੁਪਏ ਸਸਤਾ ਅਤੇ ਪੈਟਰੋਲ ਪੰਜਾਬ ਨਾਲੋਂ ਚਾਰ ਰੁਪਏ ਸਸਤਾ

ਇਸ ਤੋਂ ਬਾਅਦ ਅਸੀਂ ਤੀਰਥ ਵੈਲੀ ਜਾਣਾ ਸੀ, ਇਸ ਲਈ ਵੀ ਅਸੀਂ ਕਾਰਾਂ ਦੀਆਂ ਟੈਂਕੀਆਂ ਫੁੱਲ ਕਰਵਾਈਆਂ ਤੇ ਅੱਗੇ ਚੱਲ ਪਏ ਪਹਾੜਾਂ ਦੀਆਂ ਖ਼ੂਬਸੂਰਤ ਵਾਦੀਆਂ ਅਤੇ ਬਾਰ ਬਾਰ ਬਦਲਦੇ ਮੌਸਮ ਦੇ ਨਜ਼ਾਰਿਆਂ ਚ ਪਤਾ ਈ ਨਹੀਂ ਚੱਲਿਆ ਕੇ ਕਦੋਂ ਅਸੀਂ ਮੰਡੀ ਚ ਪਹੁੰਚ ਗਏ ਮੰਡੀ ਤੋਂ ਵੀਹ ਕਿਲੋਮੀਟਰ ਬਹੁਤ ਹੀ ਖ਼ੂਬਸੂਰਤ ਮੌਸਮ ਅਤੇ ਸ਼ਾਨਦਾਰ ਸੜਕਾਂ ਤੇ ਸਫ਼ਰ ਕਰਦੇ ਹੋਏ ਅਸੀਂ ਗੁਰਦੁਆਰਾ ਸ੍ਰੀ ਰਿਵਾਲਸਰ ਪਹੁੰਚੇ ਜਦੋਂ ਮੁੱਖ ਸੇਵਾਦਾਰ ਨੂੰ ਮਿਲੇ ਤਾਂ ਉਨ੍ਹਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਰੁਕੇ ਸਨ ਅਤੇ ਔਰੰਗਜ਼ੇਬ ਵੱਲੋਂ ਹਿੰਦੋਸਤਾਨੀਆਂ ਦੇ ਉੱਪਰ ਕੀਤੇ ਜਾਣ ਵਾਲੇ ਜ਼ੁਲਮਾਂ ਨੂੰ ਰੋਕਣ ਵਾਸਤੇ ਇਸ ਪਹਾੜੀ ਦੀ ਚੋਟੀ ਦੇ ਆਏ ਸਨ .

ਮੰਡੀ ਦਾ ਰਾਜਾ ਜੋਗਿੰਦਰ ਚੰਦ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਕੇ

ਉਨ੍ਹਾਂ ਨੇ ਬਾਕੀ ਬਾਈ ਪਹਾੜੀ ਰਾਜਿਆਂ ਨੂੰ ਵੀ ਔਰੰਗਜ਼ੇਬ ਦੇ ਖ਼ਿਲਾਫ਼ ਲੜਨ ਲਈ ਇਕੱਠਾ ਕੀਤਾ ਅਤੇ ਗੁਰੂ ਸਾਹਿਬ ਇੱਥੇ ਲਗਪਗ ਇੱਕ ਮਹੀਨਾ ਰਹੇ ਇੱਥੋਂ ਹੀ ਮੰਡੀ ਦਾ ਰਾਜਾ ਜੋਗਿੰਦਰ ਚੰਦ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਅਤੇ ਆਪਣੇ ਪੁੱਤਰਾਂ ਕੋਲੋਂ ਪਾਲਕੀ ਚੁਕਾ ਕੇ ਮੰਡੀ ਤਕ ਲੈ ਕੇ ਗਿਆ . ਉਸੇ ਨੇ ਹੀ ਸਤਿਕਾਰ ਵਜੋਂ ਇੱਥੇ 1930 ਦੇ ਆਸ ਪਾਸ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਅਤੇ ਡਾ ਟਹਿਲ ਸਿੰਘ ਹੁਰਾਂ ਨੇ ਚਰੱਨਵੇ ਬਿੱਘੇ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਕੀਤੀ

 ਇਹ ਗੁਰਦੁਆਰਾ ਬਹੁਤ ਹੀ ਰਮਣੀਕ ਜਗ੍ਹਾ ਤੇ ਸਮੁੰਦਰ ਤੋਂ ਤੇਰਾਂ ਸੌ ਸੱਤਰ ਫੁੱਟ ਉੱਚਾ ਹੈ ਥੱਲੇ ਕੁਦਰਤੀ ਲੇਕ ਤੋਂ ਇੱਕ ਸੌ ਅੱਠ ਪੌੜੀਆਂ ਉੱਚਾ ਹੈ ਗਰਮੀਆਂ ਵਿੱਚ ਵੀ ਇੱਥੇ ਮੌਸਮ ਬਹੁਤ ਸੁਹਾਵਣਾ ਅਤੇ ਰਮਣੀਕ ਹੁੰਦਾ ਹੈ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਹ ਅਸਥਾਨ ਬਹੁਤ ਹੀ ਮਨਮੋਹਕ ਹੈ

ਇਸ ਅਸਥਾਨ ਤੇ ਕਿਸੇ ਚੀਜ਼ ਦੀ ਕੋਈ ਕਮੀ ਨਜ਼ਰ ਨਹੀਂ ਆਉਂਦੀ

ਇੱਥੇ ਪਹੁੰਚ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਗੁਰਦੁਆਰੇ ਦੇ ਥੱਲੇ ਰਿਵਾਲਸਰ ਸ਼ਹਿਰ ਵਸਿਆ ਹੋਇਆ ਹੈ ਅਗਰ ਤੁਸੀਂ ਬਾਹਰ ਸਟੇਅ ਕਰਨਾ ਹੋਵੇ ਤਾਂ ਘੱਟ ਤੋਂ ਘੱਟ ਸੱਤ ਸੌ ਰੁਪਿਆ ਕਮਰੇ ਦਾ ਕਿਰਾਇਆ ਹੈ ਕੋਈ ਬਹੁਤ ਜ਼ਿਆਦਾ ਵਧੀਆ ਹੋਟਲ ਇੱਥੇ ਨਹੀਂ ਹਨ ਅਤੇ 80  ਤੋਂ 200 ਸੌ ਰੁਪਏ ਵਿਚ ਇਕ ਬੰਦੇ ਦੀ ਇਕ ਟਾਈਮ ਦੀ ਰੋਟੀ ਦਾ ਖਰਚਾ ਹੈ ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਰੂਪ ਵਿੱਚ ਬਿਰਾਜਮਾਨ ਹਨ ਉਥੇ ਕਿਸੇ ਚੀਜ਼ ਦੀ ਕਮੀ ਨਹੀਂ ਇਥੋਂ ਦੇ ਮੁੱਖ ਸੇਵਾਦਾਰ, ਉਨ੍ਹਾਂ ਨੇ ਦੱਸਿਆ ਕੇ ਇੱਥੇ ਰਹਿਣ ਵਾਸਤੇ  70 ਕਮਰੇ ਹਨ 

ਲੰਗਰ ਚੌਵੀ ਘੰਟੇ ਚਲਦਾ ਹੈ ,ਜਦ ਅਸੀਂ ਲੰਗਰ ਛਕਿਆ ਤਾਂ ਉਸ ਵਿਚ ਇਕ ਦਾਲ ਇੱਕ ਸਬਜ਼ੀ ਚਾਵਲ ਅਚਾਰ ਪਾਣੀ ਅਤੇ ਚਾਹ, ਔਰ ਜਿੰਨਾ ਮਰਜ਼ੀ ਛਕੋ ਇਸ ਦੇ ਬਾਵਜੂਦ ਕੇ ਪੂਰੇ ਸ਼ਹਿਰ ਅੰਦਰ ਚਾਰ ਜਾਂ ਪੰਜ ਹੀ ਸਿੱਖ ਪਰਿਵਾਰ ਰਹਿੰਦੇ ਹਨ .   Island Himachal Rewalsar Sahib

ਇਸ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥ ਲਿਖਤ ਕੁਝ ਸ਼ਬਦ

ਫਿਰ ਵੀ ਇਸ ਅਸਥਾਨ ਤੇ ਕਿਸੇ ਚੀਜ਼ ਦੀ ਕੋਈ ਕਮੀ ਨਜ਼ਰ ਨਹੀਂ ਆਉਂਦੀ ਅਗਰ ਤੁਸੀਂ ਇੱਕ ਸੌ ਅੱਠ ਪੌੜੀਆਂ ਨਹੀਂ ਚੜ੍ਹ ਸਕਦੇ ਤਾਂ ਰੈਪ ਦੇ ਰੂਪ ਵਿੱਚ ਸੜਕ ਬਣਾਈ ਗਈ ਹੈ ਜੋ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਤੋਂ ਉੱਪਰ ਨੂੰ ਚੜ੍ਹਦੀ ਹੈ ਅਤੇ ਸਿੱਧੀ ਲੰਗਰ ਹਾਲ ਦੇ ਸਾਹਮਣੇ ਖ਼ਤਮ ਹੁੰਦੀ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਗੇਟ ਹੈ ਇਸ ਤੋਂ ਇਲਾਵਾ ਇਸ ਅਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ

ਹੱਥ ਲਿਖਤ ਕੁਝ ਸ਼ਬਦ ਦੀਵਾਰ ਤੇ ਸਜਾਏ ਹੋਏ ਹਨ ਜਿਨ੍ਹਾਂ ਨੂੰ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਅਤੇ ਮਾਣ ਮਹਿਸੂਸ ਕਰਦਾ ਹੈ ਉਨ੍ਹਾਂ ਦੀ ਹੈਂਡਰਾਈਟਿੰਗ ਤੋਂ

ਇਹ ਅਸਥਾਨ ਬੋਧੀਆਂ ਲਈ ਵੀ ਪਵਿੱਤਰ ਮੰਨਿਆ ਜਾਂਦਾ ਹੈ

 ਬੋਧੀਆਂ ਲਈ ਵੀ ਇਹ ਅਸਥਾਨ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਾ ਵੀ ਇੱਥੇ ਇੱਕ ਬਹੁਤ ਵੱਡਾ ਮੰਦਿਰ ਸਥਾਪਿਤ ਹੈ ਤਿੱਬਤ ਤੋਂ ਬਹੁਤ ਸਾਰੇ ਬੋਧੀ ਸ਼ਰਧਾਲੂ ਇਸ ਜਗ੍ਹਾ ਦੇ ਦਰਸ਼ਨ ਕਰਨ ਆਉਂਦੇ ਹਨ ਬੋਧੀਆਂ ਦਾ ਇੱਥੇ ਮੈਡੀਟੇਸ਼ਨ ਸੈਂਟਰ ਵੀ ਹੈ ਅਤੇ ਸਕੂਲ ਵੀ, ਲੇਕ ਦੇ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਦੂਜੇ ਪਾਸੇ ਭਗਵਾਨ ਕ੍ਰਿਸ਼ਨ ਜੀ ਦਾ ਅਤੇ ਸਾਗਾ ਲੋਮਸ ਮੰਦਿਰ ਸਥਾਪਿਤ ਹੈ ਗੁਰਦੁਆਰਾ ਸਾਹਿਬ ਤੋਂ ਦੱਸ ਕਿਲੋਮੀਟਰ ਦੇ ਨੈਣਾਂ ਦੇਵੀ ਜੀ ਦਾ ਮੰਦਰ ਹੈ ਕਿਹਾ ਜਾਂਦਾ ਹੈ ਕਿ ਮਾਤਾ ਸਤੀ ਜੀ ਦੀ ਅੱਖ ਇਸ ਜਗ੍ਹਾ ਤੇ ਡਿੱਗੀ ਸੀ

 ਨੈਣਾਂ ਦੇਵੀ ਜੀ ਦਾ ਮੰਦਰ ਹੈ ਕਿਹਾ ਜਾਂਦਾ ਹੈ ਕਿ ਮਾਤਾ ਸਤੀ ਜੀ ਦੀ ਅੱਖ ਇਸ ਜਗ੍ਹਾ ਤੇ ਡਿੱਗੀ ਸੀ
ਕੁਦਰਤੀ ਲੇਕ

ਇਸ ਲਈ ਇਸ ਪਵਿੱਤਰ ਜਗ੍ਹਾ  ਲੋਕ ਸਾਰਾ ਸਾਲ ਦਰਸ਼ਨ ਲਈ ਆਉਂਦੇ ਰਹਿੰਦੇ ਹਨ ਇਹ ਦਸ ਕਿਲੋਮੀਟਰ ਰਸਤਾ ਟਰੈਕਿੰਗ ਲਈ ਵੀ ਬਹੁਤ ਖੂਬਸੂਰਤ ਹੈ

ਸਾਨੂੰ ਤਾ ਰਮਣੀਕ ਜਗ੍ਹਾ ਬਹੁਤ , ਆਈ ਮੇਰੇ ਨਾਲ ਮੇਰੀ ਪਤਨੀ ਪ੍ਰੋ ਸਿਮਰਨ ਕੌਰ, ਮੇਰਾ ਭਰਾ ਸੁਖਦੇਵ ਸਿੰਘ (Accountant) ,ਉਨ੍ਹਾਂ ਦੀ ਪਤਨੀ ਚਰਨਜੀਤ ਕੌਰ, ਭਰਾ ਰਿਖੀ ਚੇਤਨ ਸਿੰਘ (Astrologer ) ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ,ਬੇਟੀ ਜੀਆ ਸਿੰਘ, ਬਿਸਮਨ ਕੌਰ ਅਤੇ ਡਾ ਕੁੰਵਰ ਇੰਦਰ ਸਿੰਘ ਸਨ .

ਅਸੀਂ ਚਾਹਵਾਂਗੇ ਕਿ ਜਿਨ੍ਹਾਂ ਨੇ ਇਸ ਅਸਥਾਨ ਦੇ ਦਰਸ਼ਨ ਨਹੀਂ ਕੀਤੇ ਉਹ ਜ਼ਰੂਰ ਕਰਨ ,ਅਤੇ ਭਾਰਤ ਦੇ ਵਡਮੁੱਲੇ ਇਤਿਹਾਸ ਨੂੰ ਖ਼ੁਦ ਵੀ ਪੜ੍ਹਨ ਅਤੇ ਬੱਚਿਆਂ ਨੂੰ ਵੀ ਜਾਣੂ ਕਰਵਾਉਣ ਲਈ ਇਕ ਵਧੀਆ ਜਗ੍ਹਾ ਹੈ    Island Himachal Rewalsar Sahib

Writer Tarlochan singh 91 9815381970

ਕੋਰੋਨਾ ਦਾ ਵਧ ਰਿਹਾ ਪ੍ਰਕੋਪ , ਇਸ ਦੌਰਾਨ ਵੈਕਸੀਨ ਲਗਵਾਉਣੀ ਚਾਹੀਦੀ ਕਿ ਨਹੀਂ ??