You are currently viewing ਸਕੂਲਾਂ ਦੀਆਂ ਘੱਟ ਕੀਤੀਆਂ ਗਈਆਂ ਪੋਸਟਾਂ  ਈ ਪੋਰਟਲ ਤੇ  ਜਲਦ ਬਹਾਲ ਕਰਨ ਦੀ ਮੰਗ 
Techers demand for Restoration of Post

ਸਕੂਲਾਂ ਦੀਆਂ ਘੱਟ ਕੀਤੀਆਂ ਗਈਆਂ ਪੋਸਟਾਂ  ਈ ਪੋਰਟਲ ਤੇ  ਜਲਦ ਬਹਾਲ ਕਰਨ ਦੀ ਮੰਗ 

    ਡੀ ਟੀ ਐੱਫ ਦੇ ਵਫ਼ਦ ਨੇ ਦਿੱਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ
ਕਪੂਰਥਲਾ , 3 ਮਾਰਚ (ਕੌੜਾ)- ਡੈਮੋਕਰੈਟਿਕ ਟੀਚਰ ਫਰੰਟ ਜ਼ਿਲ੍ਹਾ ਕਪੂਰਥਲਾ ਦਾ ਇੱਕ ਵਫ਼ਦ ਸਰਵਣ ਸਿੰਘ ਔਜਲਾ ਸੂਬਾ ਸਕੱਤਰ, ਚਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਸ੍ਰੀ ਜੋਤੀ ਮਹਿੰਦਰੂ ਜਨਰਲ ਸਕੱਤਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ  ਗੁਰਦੀਪ ਸਿੰਘ ਗਿੱਲ ਨੂੰ ਮਿਲ ਕੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇਇੰਦਰ ਸਿੰਗਲਾ ਦੇ ਨਾਮ ਇੱਕ ਮੰਗ ਪੱਤਰ ਦਿੱਤਾ ।   ਜਿਸ ਵਿੱਚ ਵਿਭਾਗ ਵੱਲੋਂ ਬਦਲੀਆਂ ਦੀ ਆੜ ਚ ਰੈਸ਼ਨਲਾਈਜੇਸ਼ਨ ਕਰਕੇ ਪ੍ਰਾਇਮਰੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਘੱਟ ਕੀਤੀਆਂ ਗਈਆਂ ਪੋਸਟਾਂ ਈ ਪੰਜਾਬ ਪੋਰਟਲ ਤੇ ਦੁਬਾਰਾ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ ।  ਇਸ ਤੋਂ ਇਲਾਵਾ ਮਿਡਲ ਸਕੂਲਾਂ ਵਿੱਚੋਂ ਸ਼ਿਫਟ ਕੀਤੀਆਂ ਗਈਆਂ ਪੀ ਟੀ ਆਈ ਦੀਆਂ 288 ਅਸਾਮੀਆਂ ਨੂੰ ਮਿਡਲ ਸਕੂਲਾਂ ਨੂੰ ਵਾਪਸ ਦੇਣ ਬਾਰੇ ਵੀ ਮੰਗ ਕੀਤੀ ਗਈ ਅਤੇ ਪਦ ਉਨੱਤ ਕੀਤੇ ਗਏ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨ ਚੋਣ ਕਰਵਾ ਕੇ ਉਨ੍ਹਾਂ ਦੇ ਮਾਸਟਰ ਕਾਡਰ ਦੇ ਖਾਲੀ ਸਟੇਸ਼ਨ   ਬਦਲੀਆਂ ਵਾਸਤੇ ਪੋਰਟਲ ਤੇ ਦਰਸਾਏ ਜਾਣ ।
ਯੂਨੀਅਨ ਨੇ ਮੰਗ ਕੀਤੀ ਹੈ , ਕਿ ਉਕਤ ਮਸਲਿਆਂ ਦਾ ਹੱਲ ਜਲਦ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਵਿੱਚ ਪਾਈ ਜਾ ਰਹੀ ਬੇਚੈਨੀ ਦੂਰ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਮੋਦ ਕੁਮਾਰ ਸ਼ਰਮਾ, ਸਾਬਕਾ ਪ੍ਰਧਾਨ ਸੁੱਚਾ ਸਿੰਘ, ਸੁਖਵਿੰਦਰ ਸਿੰਘ ਚੀਮਾ, ਰੌਸ਼ਨ ਲਾਲ , ਦਵਿੰਦਰ ਸਿੰਘ ਵਾਲੀਆ ,ਅਨਿਲ ਕੁਮਾਰ ਸ਼ਰਮਾ, ਵਿਕਰਮ ਕੁਮਾਰ, ਸੁਖਜੀਤ ਸਿੰਘ ,ਪ੍ਰਦੀਪ ਕੁਮਾਰ, ਮਿੰਟਾ ਧੀਰ, ਹਰਸਿਮਰਤ ਸਿੰਘ, ਰੌਸ਼ਨ ਸਿੰਘ ,ਕੁਲਵਿੰਦਰ ਕੁਮਾਰ ,ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਤਜਿੰਦਰਪਾਲ ਸਿੰਘ, ਪ੍ਰਦੀਪ ਸੂਦ, ਸਰਵਣ ਕੁਮਾਰ, ਬਿੰਦਰ ਸਿੰਘ , ਹੇਮਰਾਜ ,ਅਮਨਪ੍ਰੀਤ ਸਿੰਘ ,ਕੁਲਬੀਰ ਸਿੰਘ ਕਾਲੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ  ਹਾਜ਼ਰ ਸਨ ।