ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਹੀ ਨਹੀਂ ਬਲਕਿ ਘੰਟਿਆਂ ਦੇ ਹਿਸਾਬ ਨਾਲ ਭਾਰਤ ਅੰਦਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ .
information regarding corona vaccine
ਪੰਜਾਬ ਵਿੱਚ ਖ਼ਾਸ ਤੌਰ ਤੇ ਦੋਆਬਾ ਏਰੀਆ ਜਲੰਧਰ ਸ਼ਹਿਰ ਇਸ ਦੀ ਪਕੜ ਵਿੱਚ ਸ਼ੁਰੂ ਤੋਂ ਹੀ ਰਿਹਾ ਹੈ ਇਸੇ ਸਿਲਸਿਲੇ ਵਿਚ ਜਦ ਅਸੀਂ ਕੋਰੋਨਾ ਵੈਕਸੀਨ ਲਗਵਾਉਣ ਵਾਸਤੇ ਸਬ ਅਰਬਨ ਹੈਲਥ ਸੈਂਟਰ ਖੁਰਲਾ ਕਿੰਗਰਾ ਜਲੰਧਰ ਪਹੁੰਚੇ ਤਾਂ ਦੇਖਿਆ ਕਿ

ਵੈਕਸੀਨ ਲਗਵਾਉਣ ਵਾਸਤੇ ਲੰਬੀ ਲਾਈਨ ਲੱਗੀ ਹੋਈ ਸੀ ਹਾਸਪਿਟਲ ਸਾਫ਼ ਸੁਥਰਾ ਅਤੇ ਸਾਰਾ ਸਟਾਫ ਕੋਆਪਰੇਟਿਵ ਸੀ ਇਕ ਪਾਸੇ

ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਲੰਬੀ ਲਾਈਨ ਲੱਗੀ ਹੋਈ ਸੀ ਅਤੇ ਇਸ ਸਾਰੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਸੈਂਟਰ ਦੇ ਐੱਸ. ਐੱਮ .ਓ .ਜੀਵਨ ਕੁਮਾਰ ਜੀ ਖ਼ੁਦ ਦੇਖ ਰੇਕ ਕਰ ਰਹੇ ਸਨ ਅਤੇ ਸਾਰਿਆਂ ਨੂੰ ਡਿਸਟੈਂਸ ਮੇਨਟੇਨ ਕਰਨ ਅਤੇ ਮਾਸਕ ਲਗਾਉਣ ਦੀਆਂ ਹਦਾਇਤਾਂ ਵੀ ਦੇ ਰਹੇ ਸਨ ਤੇ ਨਾਲ ਦੀ ਨਾਲ ਆ ਰਹੇ ਮਰੀਜ਼ਾਂ ਦਾ (OPD) ਚੈੱਕਅਪ ਵੀ ਕਰ ਰਹੇ ਸਨ
Comorbidities ਦੇ ਮਰੀਜ਼ਾਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ?
ਆਮ ਲੋਕਾਂ ਦੇ ਮਨ ਵਿੱਚ ਸ਼ੰਕੇ ਹਨ ਕਿ ਕਿਡਨੀ ਦੇ ਮਰੀਜ਼ ,ਹਾਈਪਰਟੈਂਸ਼ਨ, ਅਤੇ ਸ਼ੂਗਰ ਦੇ ਮਰੀਜ਼ ,ਜਾਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਅਤੇ ਜਿਨ੍ਹਾਂ ਨੂੰ ਕੋਰੋਨਾ ਹੋ ਚੁੱਕਿਆ ਹੈ ਉਨ੍ਹਾਂ ਨੂੰ ਵੀ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ, ਯਾ ਨਹੀਂ ਇਸ ਬਾਰੇ ਐੱਸ ਐੱਮ ਓ ਡਾ ,ਜੀਵਨ ਕੁਮਾਰ ਜੀ ਨੇ ਜਾਣਕਾਰੀ ਦਿੱਤੀ ⇓⇒
ਸਾਲ 2020 ਵੀ ਇਸ ਮਾਰਚ ਦੇ ਮਹੀਨੇ ਵਿੱਚ ਕੋਰੋਨਾ ਦਾ ਸੰਕਟ ਵਧਿਆ ਸੀ ਅਤੇ ਇਸ ਵਾਰ ਵੀ , ਮਾਰਚ ਮਹੀਨਾ 2021 ਹੈ ਹੁਣ ਵੀ ਇਸੇ ਮਹੀਨੇ ਵਿੱਚ ਇਹ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਖ਼ਾਸ ਤੌਰ ਤੇ ਇਸ ਵਾਰ ਸਾਡੇ ਸਕੂਲੀ ਬੱਚੇ ਅਤੇ ਟੀਚਰ ਇਸ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ ਬੱਚਿਆਂ ਦੀ ਇਮਿਊਨਿਟੀ ਸਟਰੋਂਗ ਹੋਣ ਕਰਕੇ ਉਹ ਠੀਕ ਵੀ ਰਹਿ ਸਕਦੇ ਹਨ ਪਰ ਕੈਰੀਅਰ ਬਣ ਕੇ ਉਹ ਆਪਣੇ ਮਾਂ- ਬਾਪ,ਚਾਚਾ- ਚਾਚੀ ,ਦਾਦਾ- ਦਾਦੀ ਨੂੰ ਇਨਫੈਕਸ਼ਨ ਦੇ ਸਕਦੇ ਹਨ
ਪੰਜਾਬ ਵਿੱਚ ਜਿੱਥੇ ਇਹ ਕੋਰੋਨਾ ਇਨਫੈਕਸ਼ਨ ਦੀ ਦਰ 3.5% ਸੀ ਉਹ ਹੁਣ ਸਕੂਲ ਬੰਦ ਕਰਨ ਤੇ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਨਾਲ 1 .75 % ਰਹਿ ਗਈ ਹੈ ਐਕਸਪਰਟ ਦੀ ਰਾਏ ਹੈ ਕਿ ਜੇ ਲੋਕ ਕੋਰੋਨਾ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸਰਕਾਰਾਂ ਵੀ ਠੀਕ ਸਮੇਂ ਤੇ ਠੀਕ ਫ਼ੈਸਲੇ ਲੈਣ ਤਾਂ ਇਸ ਵਾਰ ਲੋੌਕ ਡਾਊਨ ਲਗਵਾਉਣ ਤੋਂ ਬਚਿਆ ਜਾ ਸਕਦਾ ਹੈ
ਇਸ ਲਈ ਭਾਰਤ ਸਰਕਾਰ ਵੱਲੋਂ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ 45 ਤੋਂ ਵੱਧ ਉਮਰ ਦੇ ਵਿਅਕਤੀਆਂ ਲਈ covishield ਵੈਕਸੀਨੇਸ਼ਨ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਆਖ਼ਿਰ ਵੈਕਸੀਨੇਸ਼ਨ ਕੀ ਹੈ ਅਤੇ ਕਿਵੇਂ ਕੰਮ ਕਰਦੀ ਹੈ information regarding corona vaccine ⇓
ਇਸ ਦੀ ਜਾਣਕਾਰੀ ਲੈਣ ਲਈ ਇਸੇ ਹੀ ਸੈਂਟਰ ਵਿੱਚ ਕੰਮ ਕਰ ਰਹੇ ਡਾ ਗੌਰਵ ਕੁਮਾਰ ਜਿਹੜੇ ਕਿ ਇਸ ਕੰਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਉਣ ਲਈ ਇਸ ਸਮੇਂ ਐਸ ਐਮ ਓ ਜੀਵਨ ਕੁਮਾਰ ਜੀ ਦਾ ਸਾਥ ਦੇ ਰਹੇ ਹਨ ਉਨ੍ਹਾਂ ਨਾਲ ਸਾਡੀ ਹੋਈ ਗੱਲਬਾਤ ਵੈਕਸੀਨੇਸ਼ਨ ਦੇ ਬਾਰੇ ਵਿਚ ਤੁਸੀਂ ਵੀਡੀਓ ਤੇ ਕਲਿੱਕ ਕਰਕੇ ਸੁਣ ਸਕਦੇ ਹੋ
ਵੈਕਸੀਨ ਖੱਬੇ ਮੋਢੇ ਤੇ ਕਿਉਂ ਲਗਾਈ ਜਾਂਦੀ ਹੈ
ਵੈਕਸੀਨ ਖੱਬੇ ਮੋਢੇ ਦੇ ਲਗਾਣਾ ਯੂਨੀਵਰਸਲ ਪਲੈਨ ਹੈ ਕਈ ਦੇਸ਼ਾਂ ਵਿੱਚ ਇਹ ਸੱਜੇ ਪਾਸੇ ਵੀ ਲਗਾਈ ਜਾਂਦੀ ਹੈ ਪਰ ਭਾਰਤ ਵਿੱਚ ਇਹ ਖੱਬੇ ਮੋਢੇ ਤੇ ਲਗਾਈ ਜਾਂਦੀ ਹੈ ਤਾਂ ਕਿ ਇਸ ਦੇ ਨਿਸ਼ਾਨ ਇਕ ਵਾਰੀ ਵਿਚ ਹੀ ਦੇਖੇ ਜਾ ਸਕਣ ਕਿ ਕਿਹੜੀ ਕਿਹੜੀ ਵੈਕਸੀਨ ਵਿਅਕਤੀ ਨੂੰ ਲੱਗ ਚੁੱਕੀ ਹੈ
ਡਾ ਜੀਵਨ ਕੁਮਾਰ ਉਨ੍ਹਾਂ ਨੇ ਦੱਸਿਆ ਇਸ ਸਾਰੇ ਮਿਹਨਤੀ ਸਟਾਫ਼ ਨਿਰਮਲ ਕੌਰ A N M, ਸੁਨੀਤਾ ਬਾਲੂ ,ਸਟਾਫ ਨਰਸ ਪ੍ਰਭਜੋਤ ਕੌਰ , ਤਨਿਸ਼ਾ ਵਰਮਾ ਕਮਲ ਕਿਸ਼ੋਰ ਇਸ ਸਾਰੇ ਸਟਾਫ ਦੀ ਮਿਹਨਤ ਸਦਕਾ ਇਸ ਸੈਂਟਰ ਵਿੱਚ ਅਸੀਂ ਹਰ ਰੋਜ਼ ਲਗਪਗ ਸੌ ਵਿਅਕਤੀਆਂ ਦੇ ਵੈਕਸੀਨ ਲਗਾ ਦਿੰਦੇ ਹਾਂ
Read, Watch nd Share it, in Public interests
आर सी एफ ने किया दो नए कोच शॉवर टेस्टिंग रिगों का इंस्टालेशन